ਸਿਡਨੀ ''ਚ ਘਰ ਨੂੰ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ
Wednesday, Feb 19, 2025 - 02:11 PM (IST)

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਰਾਜ ਦੇ ਪੱਛਮੀ ਸਿਡਨੀ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਐੱਨ.ਐੱਸ.ਡਬਲਯੂ. ਪੁਲਸ ਨੇ ਕਿਹਾ ਕਿ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ 12:40 ਵਜੇ ਦੇ ਕਰੀਬ, ਕੇਂਦਰੀ ਸਿਡਨੀ ਤੋਂ ਲਗਭਗ 30 ਕਿਲੋਮੀਟਰ ਪੱਛਮ ਵਿੱਚ, ਹੇਕਨਬਰਗ ਉਪਨਗਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਮਗਰੋਂ ਅਧਿਕਾਰੀ ਅਤੇ ਫਾਇਰਫਾਈਟਰ ਘਰ ਵਿੱਚ ਦਾਖਲ ਹੋਏ, ਜਿੱਥੇ ਉਨ੍ਹਾਂ ਨੂੰ ਇੱਕ 46 ਸਾਲਾ ਔਰਤ ਅਤੇ ਇੱਕ 6 ਸਾਲਾ ਬੱਚੀ ਮ੍ਰਿਤਕ ਪਈ ਮਿਲੀ।
ਘਰ ਦੇ 8 ਹੋਰ ਮੈਂਬਰ ਅੱਗ ਤੋਂ ਬਚ ਗਏ ਅਤੇ ਐਂਬੂਲੈਂਸ ਪੈਰਾਮੈਡਿਕਸ ਦੁਆਰਾ ਮੌਕੇ 'ਤੇ ਹੀ ਉਨ੍ਹਾਂ ਦਾ ਇਲਾਜ ਕੀਤਾ ਗਿਆ। 4 ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਅੱਗ ਕਾਰਨ ਘਰ ਨੂੰ ਭਾਰੀ ਨੁਕਸਾਨ ਹੋਇਆ ਹੈ। ਐੱਨ.ਐੱਸ.ਡਬਲਯੂ. ਫਾਇਰ ਐਂਡ ਰੈਸਕਿਊ ਸੁਪਰਡੈਂਟ ਐਡਮ ਡਿਊਬੇਰੀ ਨੇ ਬੁੱਧਵਾਰ ਸਵੇਰੇ ਘਟਨਾ ਸਥਾਨ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਅੱਗ ਨੂੰ "ਵਿਨਾਸ਼ਕਾਰੀ ਅਤੇ ਚੁਣੌਤੀਪੂਰਨ" ਦੱਸਿਆ। ਉਨ੍ਹਾਂ ਕਿਹਾ ਕਿ ਪੁਲਸ ਅਤੇ ਫਾਇਰਫਾਈਟਰਾਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8