ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦਾ ਟਵਿੱਟਰ ਹੈਂਡਲ ਹੈਕ

Thursday, Mar 16, 2023 - 05:02 PM (IST)

ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦਾ ਟਵਿੱਟਰ ਹੈਂਡਲ ਹੈਕ

ਕਾਠਮੰਡੂ (ਭਾਸ਼ਾ)- ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਦੇ ਦਫ਼ਤਰ (ਪੀ.ਐੱਮ.ਓ.) ਦੇ ਅਧਿਕਾਰਤ ਟਵਿੱਟਰ ਹੈਂਡਲ ਨੂੰ ਵੀਰਵਾਰ ਨੂੰ ਥੋੜ੍ਹੇ ਸਮੇਂ ਲਈ ਹੈਕ ਕਰ ਲਿਆ ਗਿਆ ਅਤੇ ਇਸ ਤੋਂ ਦੋ ਅਣਅਧਿਕਾਰਤ ਟਵੀਟ ਪੋਸਟ ਕੀਤੇ ਗਏ। ਮੀਡੀਆ ਨੇ ਇਹ ਖ਼ਬਰ ਦਿੱਤੀ ਹੈ। ਕਾਠਮੰਡੂ ਪੋਸਟ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਟਵਿੱਟਰ ਹੈਂਡਲ ਨੂੰ ਹੈਕਰਾਂ ਨੇ ਹੈਕ ਕਰ ਲਿਆ ਅਤੇ ਅਕਾਊਂਟ ਦਾ ਨਾਂ ਬਦਲ ਕੇ 'ਬਲਰ' ਕਰ ਦਿੱਤਾ ਗਿਆ। ਹੈਕਰਾਂ ਨੇ ਡਿਜੀਟਲ ਕਰੰਸੀ ਨਾਲ ਸਬੰਧਤ ਦੋ ਟਵੀਟ ਵੀ ਪੋਸਟ ਕੀਤੇ। ਇਸ ਖਬਰ ਮੁਤਾਬਕ ਪ੍ਰਚੰਡ ਦੇ ਸਕੱਤਰ ਰਮੇਸ਼ ਮੱਲਾ ਨੇ ਦੱਸਿਆ ਕਿ ਕੁਝ ਸਮੇਂ ਲਈ ਹੈਕਰਾਂ ਨੇ ਅਕਾਊਂਟ 'ਤੇ ਕਬਜ਼ਾ ਕਰ ਲਿਆ ਪਰ ਬਾਅਦ 'ਚ ਇਸ ਨੂੰ ਬਹਾਲ ਕਰ ਦਿੱਤਾ ਗਿਆ।

ਉਂਝ ਪੀ.ਐੱਮ.ਓ. ਟਵਿੱਟਰ ਹੈਂਡਲ ਤੋਂ ਆਖ਼ਰੀ ਅਧਿਕਾਰਤ ਟਵੀਟ ਬੁੱਧਵਾਰ ਨੂੰ ਕੀਤਾ ਗਿਆ ਸੀ। ਹਾਲਾਂਕਿ, ਪੀ.ਐੱਮ.ਓ. ਦੇ ਟਵਿੱਟਰ ਅਕਾਊਂਟ ਨੂੰ ਬਹਾਲ ਕੀਤੇ ਜਾਣ ਤੋਂ ਬਾਅਦ ਵੀ, ਅਣਅਧਿਕਾਰਤ ਰੀਟਵੀਟਸ ਹਟਾਏ ਨਹੀਂ ਗਏ। ਮਾਈ ਰੀਪਬਲਿਕਾ ਅਖ਼ਬਾਰ ਦੀ ਖ਼ਬਰ ਹੈ ਕਿ ਨਾ ਤਾਂ ਪੀ.ਐੱਮ.ਓ. ਅਤੇ ਨਾ ਹੀ ਸਕੱਤਰੇਤ ਨੇ ਇਸ ਮਾਮਲੇ 'ਤੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਹੈ। ਅਖ਼ਬਾਰ ਨੇ ਪ੍ਰਧਾਨ ਮੰਤਰੀ ਦੇ ਪ੍ਰੈਸ ਕੋਆਰਡੀਨੇਟਰ ਸੂਰਜਕਿਰਨ ਸ਼ਰਮਾ ਦੇ ਹਵਾਲੇ ਨਾਲ ਕਿਹਾ, “ਕੱਲ੍ਹ ਤੋਂ ਕੁਝ ਸਮੱਸਿਆ ਰਹੀ ਹੈ। ਕੁਝ ਟਵੀਟਸ ਨੂੰ ਰੀਟਵੀਟ ਵੀ ਕੀਤਾ ਗਿਆ ਹੈ। ਤਕਨੀਸ਼ੀਅਨ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।” 


author

cherry

Content Editor

Related News