ਤੁਰਕੀ ਦੇ ਰਾਸ਼ਟਰਪਤੀ ਨੇ ਸ਼ੀ ਜਿਨਪਿੰਗ ਨਾਲ ਉਇਗਰ ਮੁੱਦੇ 'ਤੇ ਕੀਤੀ ਗੱਲਬਾਤ

Thursday, Jul 15, 2021 - 12:23 PM (IST)

ਤੁਰਕੀ ਦੇ ਰਾਸ਼ਟਰਪਤੀ ਨੇ ਸ਼ੀ ਜਿਨਪਿੰਗ ਨਾਲ ਉਇਗਰ ਮੁੱਦੇ 'ਤੇ ਕੀਤੀ ਗੱਲਬਾਤ

ਅੰਕਾਰਾ (ਬਿਊਰੋ): ਇਸਲਾਮਿਕ ਦੇਸ਼ਾਂ ਦੇ ਨਵੇਂ ਖਲੀਫਾ ਦਾ ਸੁਪਨਾ ਦੇਖ ਰਹੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਬ ਅਰਦੌਣ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਇਗਰ ਮੁਸਲਮਾਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ। ਫੋਨ 'ਤੇ ਹੋਈ ਗੱਲਬਾਤ ਵਿਚ ਅਰਦੌਣ ਨੇ ਕਿਹਾ ਕਿ ਉਇਗਰ ਮੁਸਲਮਾਨ ਚੀਨ ਦੇ ਇੱਕ ਬਰਾਬਰ ਨਾਗਰਿਕ ਦੇ ਤੌਰ 'ਤੇ ਸ਼ਾਂਤੀ ਨਾਲ ਰਹਿਣ। ਉਹਨਾਂ ਨੇ ਜਿਨਪਿੰਗ ਦੀ ਨਾਰਾਜ਼ਗੀ ਤੋਂ ਬਚਣ ਲਈ ਇਹ ਵੀ ਕਿਹਾ ਕਿ ਤੁਰਕੀ ਚੀਨ ਦੀ ਰਾਸ਼ਟਰੀ ਪ੍ਰਭੂਸੱਤਾ ਦਾ ਸਨਮਾਨ ਕਰਦਾ ਹੈ।

PunjabKesari

ਅਰਦੌਣ ਨੇ ਕੀਤੀ ਤਾਰੀਫ਼
ਤੁਰਕੀ ਦੇ ਰਾਸ਼ਟਰਪਤੀ ਅਰਦੌਣ ਨੇ ਜਿਨਪਿੰਗ ਨਾਲ ਫੋਨ 'ਤੇ ਦੋ-ਪੱਖੀ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ।ਤੁਰਕੀ ਦੇ ਰਾਸ਼ਟਰਪਤੀ ਦਫਤਰ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਰਦੌਣ ਨੇ ਕਿਹਾ ਕਿ ਤੁਰਕੀ ਲਈ ਇਹ ਮਹੱਤਵਪੂਰਨ ਹੈ ਕਿ ਉਇਗਰ ਤੁਰਕ ਚੀਨ ਦੇ ਸਮਾਨ ਨਾਗਰਿਕਾਂ ਦੇ ਰੂਪ ਵਿਚ ਖੁਸ਼ਹਾਲ ਅਤੇ ਸ਼ਾਂਤੀ ਨਾਲ ਰਹਿਣ। ਉਹਨਾਂ ਨੇ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਲੈਕੇ ਤੁਰਕੀ ਦੇ ਸਨਮਾਨਜਨਕ ਨਜ਼ਰੀਏ ਨੂੰ ਵੀ ਪ੍ਰਦਰਸ਼ਿਤ ਕੀਤਾ।

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ਦਾ ਵੱਡਾ ਬਿਆਨ, ਤਾਲਿਬਾਨ ਨਾਲ ਜੰਗ 'ਚ ਲੈਣਗੇ ਭਾਰਤ ਦੀ ਮਦਦ

ਅਰਦੌਣ ਨੇ ਜਿਨਪਿੰਗ ਨੂੰ ਕਿਹਾ ਕਿ ਤੁਰਕੀ ਅਤੇ ਚੀਨ ਵਿਚਾਲੇ ਵਪਾਰਕ ਅਤੇ ਡਿਪਲੋਮੈਟਿਕ ਸੰਬੰਧਾਂ ਦੀ ਉੱਚ ਸੰਭਾਵਨਾ ਹੈ। ਦੋਹਾਂ ਨੇਤਾਵਾਂ ਨੇ ਊਰਜਾ, ਵਪਾਰ, ਟਰਾਂਸਪੋਰਟ ਅਤੇ ਸਿਹਤ ਸਮੇਤ ਕਈ ਖੇਤਰਾਂ 'ਤੇ ਚਰਚਾਵਾਂ ਕੀਤੀਆਂ। ਇੱਥੇ ਦੱਸ ਦਈਏ ਕਿ ਏਸ਼ੀਆ ਵਿਚ ਭਾਰਤ ਵਿਰੋਧੀ ਗੁੱਟ ਬਣਾਉਣ ਲਈ ਤੁਰਕੀ ਪਾਕਿਸਤਾਨ ਅਤੇ ਚੀਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਤਿੰਨੇ ਦੇਸ਼ ਰੱਖਿਆ, ਵਪਾਰ ਅਤੇ ਕੂਟਨੀਤੀ ਦੇ ਖੇਤਰ ਵਿਚ ਕਰੀਬੀ ਸੰਬੰਧ ਬਣਾ ਰਹੇ ਹਨ। ਇਹੀ ਕਾਰਨ ਹੈ ਕਿ ਤੁਰਕੀ ਨੇ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਦੇ ਬਾਅਦ ਕਾਬੁਲ ਹਵਾਈ ਅੱਡੇ ਦੀ ਜ਼ਿੰਮੇਵਾਰੀ ਖੁਦ ਚੁੱਕਣ ਦਾ ਫ਼ੈਸਲਾ ਕੀਤਾ ਹੈ।


author

Vandana

Content Editor

Related News