ਤੁਰਕੀ ਨੇ ਰੂਸ-ਯੂਕ੍ਰੇਨ ਦਰਮਿਆਨ ਹੋਰ ਗੱਲਬਾਤ ਦੀ ਕੀਤੀ ਪੇਸ਼ਕਸ਼

03/31/2022 6:01:47 PM

ਅੰਕਾਰਾ (ਭਾਸ਼ਾ)- ਤੁਰਕੀ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਹੈ ਕਿ ਅੰਕਾਰਾ ਯੂਕ੍ਰੇਨ ਅਤੇ ਰੂਸ ਦੇ ਵਿਦੇਸ਼ ਮੰਤਰੀਆਂ ਨੂੰ ਦੁਬਾਰਾ ਗੱਲਬਾਤ ਲਈ ਇਕੱਠੇ ਲਿਆਉਣ ਲਈ ਕੰਮ ਕਰ ਰਿਹਾ ਹੈ। ਤੁਰਕੀ ਦੇ "ਏ ਹੈਬਰ" ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੇਵਲੁਤ ਕਾਵੁਸੋਗਲੂ ਨੇ ਕਿਹਾ ਕਿ ਇਹ ਮੀਟਿੰਗ ਦੋ ਹਫ਼ਤਿਆਂ ਦੇ ਅੰਦਰ ਹੋ ਸਕਦੀ ਹੈ। ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਇਸ ਤੋਂ ਪਹਿਲਾਂ ਤੁਰਕੀ ਨੇ ਇਸਤਾਂਬੁਲ ਵਿੱਚ ਯੂਕ੍ਰੇਨ ਅਤੇ ਰੂਸੀ ਵਾਰਤਾਕਾਰਾਂ ਦੀ ਇੱਕ-ਇੱਕ ਬੈਠਕ ਦੀ ਮੇਜ਼ਬਾਨੀ ਕੀਤੀ। 


ਕਾਵੁਸੋਗਲੂ ਨੇ ਕਿਹਾ ਕਿ ਗੱਲਬਾਤ ਦੌਰਾਨ ਲਏ ਗਏ ਫ਼ੈਸਲੇ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ। ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਤੋਂ ਬਾਅਦ ਕੁਝ ਫ਼ੈਸਲੇ ਲਏ ਗਏ, ਖਾਸ ਕਰਕੇ ਤਣਾਅ ਨੂੰ ਘੱਟ ਕਰਨ ਨਾਲ ਸਬੰਧਤ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਫ਼ੈਸਲੇ ਜ਼ਮੀਨ ਤੌਰ 'ਤੇ ਲਾਗੂ ਕੀਤੇ ਗਏ ਸਨ - ਉਦਾਹਰਨ ਲਈ ਕੁਝ ਖੇਤਰਾਂ ਤੋਂ ਰੂਸੀ ਫ਼ੌਜਾਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ। ਰੂਸੀ ਪਾਬੰਦੀਸ਼ੁਦਾ ਅਰਬਪਤੀ ਰੋਮਨ ਅਬਰਾਮੋਵਿਚ ਦੇ ਗੱਲਬਾਤ ਵਿੱਚ ਮੌਜੂਦ ਹੋਣ ਬਾਰੇ ਪੁੱਛੇ ਜਾਣ 'ਤੇ ਕਾਵੁਸੋਗਲੂ ਨੇ ਕਿਹਾ ਕਿ ਕਾਰੋਬਾਰੀ ਜੰਗ ਨੂੰ ਖਤਮ ਕਰਨ ਲਈ "ਲਾਹੇਵੰਦ" ਯਤਨਾਂ ਵਿੱਚ ਲੱਗੇ ਹੋਏ ਹਨ। ਉਸ ਨੇ ਕਿਹਾ ਕਿ ਅਬਰਾਮੋਵਿਕ ਯੁੱਧ ਦੇ ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਨੂੰ ਖ਼ਤਮ ਕਰਨ ਦੀ ਈਮਾਨਦਾਰ ਕੋਸ਼ਿਸ਼ ਕਰਦਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਵਿਵਾਦ ਨੂੰ ਲੈ ਕੇ ਫਰਾਂਸ ਦੇ ਖੁਫੀਆ ਮੁਖੀ ਨੇ ਦਿੱਤਾ ਅਸਤੀਫਾ

ਗੌਰਤਲਬ ਹੈ ਕਿ ਮੰਗਲਵਾਰ ਨੂੰ ਇਸਤਾਂਬੁਲ ਵਿਚ ਵਾਰਤਾ ਦੌਰਾਨ ਯੂਕ੍ਰੇਨ ਨੇ ਸ਼ਾਂਤੀ ਸਮਝੌਤੇ ਦੀ ਵਿਸਥਾਰਤ ਰੂਪਰੇਖਾ ਪੇਸ਼ ਕੀਤੀ ਸੀ ਜਿਸ ਦੇ ਤਹਿਤ ਉਹਨਾਂ ਦਾ ਦੇਸ਼ ਨਿਰਪੱਖ ਰਹੇਗਾ ਪਰ ਦੇਸ਼ਾਂ ਦਾ ਸਮੂਹ ਉਸ ਦੀ ਸੁਰੱਖਿਆ ਦੀ ਗਾਰੰਟੀ ਦੇਵੇਗਾ, ਜਿਸ ਵਿਚ ਅਮਰੀਕਾ, ਬ੍ਰਿਟੇਨ, ਫਰਾਂਸ, ਤੁਰਕੀ, ਚੀਨ ਅਤੇ ਪੋਲੈਂਡ ਸ਼ਾਮਲ ਹਨ।


Vandana

Content Editor

Related News