ਟਰੰਪ ਨੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਬਦਲ ਕੇ ਮਾਊਂਟ ਮੈਕਕਿਨਲੇ ਰੱਖਣ ਦਾ ਲਿਆ ਸੰਕਲਪ

Wednesday, Jan 22, 2025 - 06:16 PM (IST)

ਟਰੰਪ ਨੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਬਦਲ ਕੇ ਮਾਊਂਟ ਮੈਕਕਿਨਲੇ ਰੱਖਣ ਦਾ ਲਿਆ ਸੰਕਲਪ

ਅਲਾਸਕਾ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਡੇਨਾਲੀ ਦਾ ਨਾਂ ਬਦਲ ਕੇ ਮਾਊਂਟ ਮੈਕਕਿਨਲੇ ਰੱਖਣ ਦਾ ਸੋਮਵਾਰ ਨੂੰ ਸੰਕਲਪ ਲਿਆ। ਟਰੰਪ ਨੇ ਕੁਝ ਸਾਲ ਪਹਿਲਾਂ ਵੀ ਇਹ ਗੱਲ ਕਹੀ ਸੀ, ਜਿਸਦਾ ਉਸ ਸਮੇਂ ਦੇ ਨੇਤਾਵਾਂ ਨੇ ਸਖ਼ਤ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ : ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਸ਼ੁਰੂ, ਹੋਣ ਲੱਗੀਆਂ ਗ੍ਰਿਫਤਾਰੀਆਂ

ਸੋਮਵਾਰ ਨੂੰ ਦੂਸਰੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਰਾਸ਼ਟਰਪਤੀ ਵਿਲੀਅਮ ਮੈਕਕਿਨਲੇ ਦੇ ਨਾਂ ’ਤੇ ਡੇਨਾਲੀ ਦਾ ਨਾਂ ਮਾਊਂਟ ਮੈਕਕਿਨਲੇ ਕਰਨ ਦੀ ਹੈ। ਟਰੰਪ ਨੇ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਰੱਖਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਸਾਲ 2015 ’ਚ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਲਾਸਕਾ ਦੇ ਮੂਲ ਅਮਰੀਕੀਆਂ ਦੀਆਂ ਪ੍ਰੰਪਰਾਵਾਂ ਨੂੰ ਦਰਸਾਉਣ ਲਈ ਇਸਦਾ ਨਾਂ ਡੇਨਾਲੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਟਰੰਪ ਦੀ ਇਮੀਗ੍ਰੇਸ਼ਨ ਨੀਤੀ ਨੇ ਚਿੰਤਾ 'ਚ ਪਾਏ ਮਾਪੇ, ਸਤਾ ਰਿਹੈ ਇਹ ਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News