ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ

Thursday, Nov 19, 2026 - 01:38 PM (IST)

ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ

ਸ਼ੇਨਜ਼ੇਨ (ਇੰਟ.)- ਚੀਨ ਦੇ ਸ਼ੇਨਜ਼ੇਨ ਵਿਚ ਆਯੋਜਿਤ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸਿਖਰ ਸੰਮੇਲਨ ਦੇ ਸਵਾਗਤੀ ਡਿਨਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕੱਠੇ ਨਜ਼ਰ ਆਏ। ਤਿੰਨਾਂ ਆਗੂਆਂ ਵਿਚਾਲੇ ਵੀਰਵਾਰ ਨੂੰ ਹੋਣ ਵਾਲੀ ਤ੍ਰੈ-ਪੱਖੀ ਬੈਠਕ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਵਿਚ ਈਰਾਨ ਜੰਗ ਅਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਮੇਤ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰੋਟੋਕੋਲ ਤੋਂ ਹਟ ਕੇ ਹਵਾਈ ਅੱਡੇ ’ਤੇ ਪਹੁੰਚ ਕੇ ਟਰੰਪ ਦਾ ਸਵਾਗਤ ਕੀਤਾ। ਦੱਸਿਆ ਗਿਆ ਕਿ ਜਿਨਪਿੰਗ ਪਹਿਲੀ ਵਾਰ ਕਿਸੇ ਵਿਦੇਸ਼ੀ ਆਗੂ ਦੀ ਅਗਵਾਈ (ਸਵਾਗਤ) ਲਈ ਖ਼ੁਦ ਹਵਾਈ ਅੱਡੇ ਪਹੁੰਚੇ ਹਨ। ਆਮ ਤੌਰ ’ਤੇ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਹੋਰ ਸੀਨੀਅਰ ਅਧਿਕਾਰੀ ਨਿਭਾਉਂਦੇ ਹਨ।ਜਿਨਪਿੰਗ ਨੇ ਟਰੰਪ ਨਾਲ ਗੱਲਬਾਤ ਦੌਰਾਨ ਉਮੀਦ ਜਤਾਈ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਨਾਲ ਦੁਵੱਲੇ ਸਬੰਧਾਂ ਵਿਚ ਸੁਧਾਰ ਆਵੇਗਾ ਅਤੇ ਸਥਿਰਤਾ ਵਧੇਗੀ। ਜਿਨਪਿੰਗ ਨੇ ਸਤੰਬਰ ਵਿਚ ਆਪਣੀ ਅਮਰੀਕਾ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੇ ਖ਼ੁਦ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਚੀਨ ਨੇ ਵੀ ਉਸੇ ਰਵਾਇਤ ਨੂੰ ਅੱਗੇ ਵਧਾਉਂਦਿਆਂ ਟਰੰਪ ਦੀ ਅਗਵਾਈ ਕੀਤੀ ਹੈ।

 ਪੜ੍ਹੋ ਇਹ ਅਹਿਮ ਖ਼ਬਰ- 'ਮੁਨੀਰ ਆਪਣੀ ਮਰਜ਼ੀ ਨਾਲ ਕਰ ਸਕਦੇ ਹਨ ਇਮਰਾਨ ਖ਼ਾਨ ਦਾ ਕ./ਤਲ'! ਪੁੱਤਰ ਨੇ ਵਿਸ਼ਵ ਭਾਈਚਾਰੇ ਤੋਂ ਮੰਗੀ ਮਦਦ

ਏਪੇਕ (ਏ. ਪੀ. ਈ. ਸੀ.) ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓਜ਼) ਦੇ ਸੰਮੇਲਨ ਵਿਚ ਜਿਨਪਿੰਗ ਨੇ ਖੁੱਲ੍ਹੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੇ ਕੇਂਦਰ ਵਾਲੀ ਅੰਤਰਰਾਸ਼ਟਰੀ ਵਪਾਰ ਪ੍ਰਣਾਲੀ ਨੂੰ ਬਣਾਈ ਰੱਖਣਾ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News