ਹਾਰ ਜਾਣ ਦੀ ਸਥਿਤੀ ''ਚ ਚੋਣ ਨਤੀਜੇ ਸਵੀਕਾਰ ਕਰਨ ਲਈ ਵਚਨਬੱਧ ਨਹੀਂ ਹਨ ਟਰੰਪ
Monday, Jul 20, 2020 - 12:14 AM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨ ਦੀ ਵਚਨਬੱਧਤਾ ਜਤਾਉਣ ਤੋਂ ਇਨਕਾਰ ਕਰ ਰਹੇ ਹਨ। ਉਨਾਂ ਦਾ ਆਖਣਾ ਹੈ ਕਿ ਇਸ ਤਰ੍ਹਾਂ ਦੀ ਗਾਰੰਟੀ ਦੇਣਾ ਜਲਦਬਾਜ਼ੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨਾਂ ਸਰਵੇਖਣਾਂ ਦਾ ਮਜ਼ਾਕ ਉਡਾਇਆ ਜਿਨ੍ਹਾਂ ਵਿਚ ਉਹ ਡੈਮੋਕ੍ਰੇਟ ਨੇਤਾ ਜੋਅ ਬਿਡੇਨ ਤੋਂ ਪਿਛੜਦੇ ਦਿੱਖ ਰਹੇ ਹਨ। ਟਰੰਪ ਨੇ ਫਾਕਸ ਨਿਊਜ਼ ਸੰਡੇ ਦੇ ਨਾਲ ਇੰਟਰਵਿਊ ਵਿਚ ਕ੍ਰਿਸ ਵੈਲੇਸ ਨੂੰ ਕਿਹਾ ਕਿ ਮੈਨੂੰ ਦੇਖਣਾ ਹੈ। ਦੇਖੋ, ਮੈਨੂੰ ਦੇਖੋ। ਉਨ੍ਹਾਂ ਕਿਹਾ ਕਿ ਨਹੀਂ, ਮੈਂ ਸਿਰਫ ਹਾਂ ਨਹੀਂ ਕਹਿਣ ਜਾ ਰਿਹਾ। ਮੈਂ ਨਾ ਕਹਿਣ ਵੀ ਨਹੀਂ ਜਾ ਰਿਹਾ ਹਾਂ, ਅਤੇ ਮੈਂ ਪਿਛਲੀ ਵਾਰ ਵੀ ਨਹੀਂ ਕੀਤਾ ਸੀ।
ਇਹ ਜ਼ਿਕਰਯੋਗ ਹੈ ਕਿ ਕੋਈ ਮੌਜੂਦਾ ਰਾਸ਼ਟਰਪਤੀ ਅਮਰੀਕੀ ਲੋਕਤੰਤਰ ਦੀ ਚੋਣ ਪ੍ਰਕਿਰਿਆ ਵਿਚ ਪੂਰਾ ਵਿਸ਼ਵਾਸ ਜ਼ਾਹਿਰ ਨਹੀਂ ਕਰ ਰਹੇ। ਟਰੰਪ ਨੇ 4 ਸਾਲ ਪਹਿਲਾਂ ਵੀ ਅਜਿਹਾ ਹੀ ਬਿਆਨ ਦਿੱਤਾ ਸੀ ਕਿ ਜਦ ਉਨ੍ਹਾਂ ਦਾ ਮੁਕਾਬਲਾ ਹਿਲੇਰੀ ਕਲਿੰਟਨ ਨਾਲ ਹੋ ਰਿਹਾ ਸੀ। ਟਰੰਪ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਕਈ ਸਰਵੇਖਣਾਂ ਵਿਚ ਦਿਖਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ਘੱਟ ਹੋ ਰਹੀ ਹੈ ਅਤੇ ਬਿਡੇਨ ਅੱਗੇ ਵੱਧਦੇ ਜਾ ਰਹੇ ਹਨ। ਪਰ ਅਜਿਹੇ ਸਰਵੇਖਣ ਗਲਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਸਰਵੇਖਣਾਂ ਵਿਚ ਰਿਪਬਲਿਕਨ ਵੋਟਰਾਂ ਨੂੰ ਲੋੜੀਂਦੀ ਨੁਮਾਇੰਦਗੀ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ, ਮੈਂ ਹਾਰ ਨਹੀਂ ਰਿਹਾ ਹਾਂ ਕਿਉਂਕਿ ਉਹ ਨਕਲੀ ਸਰਵੇਖਣ ਹਨ। ਇਸ ਇੰਟਰਵਿਊ ਦਾ ਐਤਵਾਰ ਨੂੰ ਪ੍ਰਸਾਰਣ ਹੋਇਆ ਹੈ।