ਚੋਣਾਂ ’ਚ ਮਿਲੀ ਹਾਰ ਪਿੱਛੋਂ ਟਰੰਪ ਨੇ ਰੱਖਿਆ ਮੰਤਰੀ ਐਸਪਰ ਨੂੰ ਅਹੁਦੇ ਤੋਂ ਹਟਾਇਆ

Tuesday, Nov 10, 2020 - 08:55 AM (IST)

ਚੋਣਾਂ ’ਚ ਮਿਲੀ ਹਾਰ ਪਿੱਛੋਂ ਟਰੰਪ ਨੇ ਰੱਖਿਆ ਮੰਤਰੀ ਐਸਪਰ ਨੂੰ ਅਹੁਦੇ ਤੋਂ ਹਟਾਇਆ

ਵਾਸ਼ਿੰਗਟਨ–ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣਾਂ ਵਿਚ ਮਿਲੀ ਹਾਰ ਦੀ ਗਾਜ਼ ਰੱਖਿਆ ਮੰਤਰੀ ਮਾਰਕ ਐਸਪਰ ’ਤੇ ਡਿੱਗੀ ਹੈ। ਟਰੰਪ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਟਰੰਪ ਨੇ ਟਵੀਟ ਵਿਚ ਕਿਹਾ ਕਿ ਕੌਂਮੀ ਅੱਤਵਾਦ ਵਿਰੋਧੀ ਕੇਂਦਰ ਦੇ ਨਿਰਦੇਸ਼ਕ ਕ੍ਰਿਸਟੋਫਰ ਮਿਲਰ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਰੱਖਿਆ ਮੰਤਰੀ ਬਣਾਇਆ ਜਾਂਦਾ ਹੈ।

ਇਹ ਵੀ ਪੜ੍ਹੋ- ਕੋਵਿਡ-19 : ਪਾਕਿ ’ਚ ਵਿਆਹ ਸਮਾਰੋਹ ਲਈ ਨਵੇਂ ਦਿਸ਼ਾ-ਨਿਰਦੇਸ਼ ਲਾਗੂ

ਟਰੰਪ ਨੇ ਕਿਹਾ,"ਮੈਨੂੰ ਇਹ ਘੋਸ਼ਣਾ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ ਦੇ ਉੱਚ ਸਨਮਾਨਤ ਨਿਰਦੇਸ਼ਕ ਕ੍ਰਿਸਟੋਫਰ ਸੀ ਮਿਲਰ ਨੂੰ ਸੈਨੇਟ ਵਲੋਂ ਸਹਿਮਤੀ ਨਾਲ ਕਾਰਜਵਾਹਕ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜੋ ਤੁਰੰਤ ਪ੍ਰਭਾਵੀ ਹੋਵੇਗਾ।" ਉਨ੍ਹਾਂ ਕਿਹਾ ਕਿ ਕ੍ਰਿਸਟੋਫਰ ਸ਼ਾਨਦਾਰ ਕੰਮ ਕਰਨਗੇ ਅਤੇ ਐਸਪਰ ਨੂੰ ਹੁਣ ਹਟਾ ਦਿੱਤਾ ਗਿਆ ਹੈ। ਰੱਖਿਆ ਮੰਤਰੀ ਵਜੋਂ ਨਿਭਾਈਆਂ ਸੇਵਾਵਾਂ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਜ਼ਿਕਰਯੋਗ ਹੈ ਕਿ ਐਸਪਰ ਕੋਲ ਰੱਖਿਆ ਮੰਤਰੀ ਬਣੇ ਰਹਿਣ ਲਈ ਉਂਝ ਵੀ ਸਿਰਫ ਦੋ ਮਹੀਨੇ ਹੀ ਸਨ ਕਿਉਂਕਿ ਟਰੰਪ ਚੋਣਾਂ ਹਾਰ ਚੁੱਕੇ ਹਨ। ਐਸਪਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਨਾਲ ਟਰੰਪ ਸਰਕਾਰ ਹੋਰ ਕਮਜ਼ੋਰ ਹੋ ਗਈ ਹੈ।  
 


author

Lalita Mam

Content Editor

Related News