ਵੱਧ ਸਕਦੀਆਂ ਹਨ ਭਾਰਤੀਆਂ ਦੀਆਂ ਮੁਸ਼ਕਲਾਂ, ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਸਖ਼ਤ ਹੋਏ ਟਰੰਪ
Tuesday, Nov 12, 2024 - 11:33 AM (IST)
ਇੰਟਰਨੈਸ਼ਨਲ ਡੈਸਕ- ਡੋਨਾਲਡ ਟਰੰਪ ਦੇ ਮੁੜ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਉਥੇ ਦਾਖ਼ਲ ਹੋਏ ਭਾਰਤੀਆਂ ਪ੍ਰਵਾਸੀਆਂ ਦੀ ਮੁਸ਼ਕਲਾਂ ਵਧਣ ਵਾਲੀਆਂ ਹਨ। ਦਰਅਸਲ ਅਮਰੀਕਾ ਵਿਚ ਮੁੜ ਸਖ਼ਤ ਇਮੀਗ੍ਰੇਸ਼ਨ ਪਾਲਿਸੀ ਲਾਗੂ ਹੋਵੇਗੀ। ਟਰੰਪ ਵੱਲੋਂ ਦੂਜੇ ਕਾਰਜਕਾਲ ਦੀ ਤਿਆਰੀ ਵਿਚ ਹਾਲ ਹੀ ਵਿਚ ਕੀਤੀਆਂ ਗਈਆਂ ਨਿਯੁਕਤੀਆਂ ਇਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਵੱਲ ਇਸ਼ਾਰਾ ਕਰ ਰਹੀਆਂ ਹਨ। ਟਰੰਪ ਦੀ ਇਸ ਸਖ਼ਤੀ ਦਾ ਅਸਰ ਵਰਕ ਵੀਜ਼ਾ 'ਤੇ ਅਮਰੀਕਾ 'ਚ ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀ ਪ੍ਰਵਾਸੀਆਂ 'ਤੇ ਵੀ ਪਵੇਗਾ।
ਇਹ ਵੀ ਪੜ੍ਹੋ: ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਦਾਗੀਆਂ 165 ਤੋਂ ਵੱਧ ਮਿਜ਼ਾਈਲਾਂ, 7 ਲੋਕ ਜ਼ਖ਼ਮੀ
ਟੌਮ ਹੋਮਨ ਬਾਰਡਰ ਅਫਸਰ ਨਿਯੁਕਤ
ਡੋਨਾਲਡ ਟਰੰਪ ਨੇ ਸਾਬਕਾ ਕਾਰਜਕਾਰੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਡਾਇਰੈਕਟਰ ਟੌਮ ਹੋਮਨ ਨੂੰ ਆਪਣੇ ਆਉਣ ਵਾਲੇ ਪ੍ਰਸ਼ਾਸਨ ਵਿੱਚ "ਸਰਹੱਦੀ ਜ਼ਾਰ" (ਬਾਰਡਰ ਅਫਸਰ) ਵਜੋਂ ਨਿਯੁਕਤ ਕੀਤਾ ਹੈ। ਟਰੰਪ ਨੇ ਕਿਹਾ ਕਿ ਮੈਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਬਕਾ ਆਈ.ਸੀ.ਈ. ਨਿਰਦੇਸ਼ਕ ਅਤੇ ਬਾਰਡਰ ਕੰਟਰੋਲ ਅਨੁਭਵੀ ਟੌਮ ਹੋਮਨ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਨਿਗਰਾਨੀ ਕਰਨ ਲਈ ਟਰੰਪ ਪ੍ਰਸ਼ਾਸਨ ਵਿੱਚ ਸ਼ਾਮਲ ਹੋਣਗੇ। ਟਰੰਪ ਨੇ ਕਿਹਾ ਕਿ ਹੋਮਨ ਦੱਖਣੀ ਅਤੇ ਉੱਤਰੀ ਸਰਹੱਦਾਂ ਅਤੇ "ਸਮੁੰਦਰੀ ਅਤੇ ਹਵਾਬਾਜ਼ੀ ਸੁਰੱਖਿਆ" ਦੀ ਨਿਗਰਾਨੀ ਕਰਨ ਤੋਂ ਇਲਾਵਾ ਗੈਰ-ਕਾਨੂੰਨੀ ਵਿਦੇਸ਼ੀ ਲੋਕਾਂ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਵਿੱਚ ਭੇਜਣ ਦਾ ਕੰਮ ਵੀ ਕਰਨਗੇ, ਜੋ ਉਨ੍ਹਾਂ ਦੇ ਏਜੰਡੇ ਦਾ ਇੱਕ ਮੁੱਖ ਹਿੱਸਾ ਹੈ। ਚਾਰਜ ਮਿਲਣ ਤੋਂ ਬਾਅਦ ਹੋਮਨ ਕਿਹਾ ਕਿ ਉਹ ਅਮਰੀਕਾ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਲਾਗੂ ਕਰਨਗੇ।
ਹੋਮਨ ਦੇ ਇਸ ਐਲਾਨ ਨਾਲ ਭਾਰਤੀ ਨਾਗਰਿਕਾਂ ਦੀ ਚਿੰਤਾ ਵਧ ਗਈ ਹੈ। ਦਰਅਸਲ, ਹਾਲ ਹੀ ਦੇ ਸਾਲਾਂ ਵਿਚ ਵੱਡੀ ਗਿਣਤੀ ਵਿਚ ਗੁਜਰਾਤ ਅਤੇ ਪੰਜਾਬ ਤੋਂ ਗੈਰ-ਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜੋ ਮੈਕਸੀਕੋ ਅਤੇ ਕੈਨੇਡਾ ਰਾਹੀਂ ਅਮਰੀਕਾ ਪਹੁੰਚੇ ਹਨ। ਅਜਿਹੇ ਵਿਚ ਟਰੰਪ ਵੱਲੋਂ ਹੋਮਨ ਦੀ ਨਿਯੁਕਤੀ ਨਾਲ ਅਜਿਹੇ ਲੋਕਾਂ ਦੇ ਦੇਸ਼ ਨਿਕਾਲੇ ਦੀ ਗਿਣਤੀ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ 1.1 ਕਰੋੜ ਬੱਚਿਆਂ ਨੂੰ ਖ਼ਤਰਾ, ਯੂਨੀਸੇਫ ਨੇ ਦਿੱਤੀ ਚਿਤਾਵਨੀ
ਸਟੀਫਨ ਮਿਲਰ ਨੀਤੀ ਲਈ ਡਿਪਟੀ ਚੀਫ਼ ਆਫ਼ ਸਟਾਫ ਨਿਯੁਕਤ
ਇਸ ਤੋਂ ਇਲਾਵਾ, ਸਟੀਫਨ ਮਿਲਰ ਨੂੰ ਨੀਤੀ ਲਈ ਡਿਪਟੀ ਚੀਫ਼ ਆਫ਼ ਸਟਾਫ ਵਜੋਂ ਮੁੜ ਨਿਯੁਕਤ ਕਰਨ ਦਾ ਟਰੰਪ ਦਾ ਫੈਸਲਾ ਗੈਰ-ਕਾਨੂੰਨੀ ਅਤੇ ਕਾਨੂੰਨੀ ਇਮੀਗ੍ਰੇਸ਼ਨ ਦੋਵਾਂ 'ਤੇ ਲਗਾਮ ਲਗਾਉਣ ਦੀਆਂ ਕੋਸ਼ਿਸ਼ਾਂ ਨੂੰ ਸੰਕੇਤ ਦਿੰਦਾ ਹੈ। ਇਸ ਦਾ ਹਜ਼ਾਰਾਂ ਭਾਰਤੀ ਵੀਜ਼ਾ ਧਾਰਕਾਂ 'ਤੇ ਵੀ ਅਸਰ ਪੈ ਸਕਦਾ ਹੈ। ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਮਿਲਰ ਨੇ ਅਜਿਹੀ ਹੀ ਹਮਲਾਵਰ ਨੀਤੀ ਅਪਣਾਈ ਸੀ ਅਤੇ ਇਸ ਕਾਰਨ ਅਮਰੀਕਾ ਵਿੱਚ ਵੱਸੇ ਹਜ਼ਾਰਾਂ ਭਾਰਤੀ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਰਾਸ਼ਟਰਪਤੀ ਵਜੋਂ ਟਰੰਪ ਦੇ ਪਹਿਲੇ ਕਾਰਜਕਾਲ ਵਿਚ ਮਿਲਰ ਸੀਨੀਅਰ ਸਲਾਹਕਾਰ ਸਨ ਅਤੇ ਉਨ੍ਹਾਂ ਦੇ ਕਈ ਨੀਤੀਗਤ ਫੈਸਲਿਆਂ ਵਿਚ ਉਨ੍ਹਾਂ ਦੀ ਮੁੱਖ ਭੂਮਿਕਾ ਰਹੀ ਹੈ। ਮਿਲਰ ਨੇ ਇਮੀਗ੍ਰੇਸ਼ਨ 'ਤੇ ਟਰੰਪ ਦੇ ਕਈ ਭਾਸ਼ਣਾਂ ਅਤੇ ਯੋਜਨਾਵਾਂ ਨੂੰ ਤਿਆਰ ਕਰਨ ਵਿਚ ਮਦਦ ਕੀਤੀ ਹੈ।
ਉਹਨਾਂ ਦੇ ਪ੍ਰਭਾਵ ਅਧੀਨ, H-1B ਵੀਜ਼ਾ ਰੱਦ ਹੋਣ ਦੀ ਪ੍ਰਕਿਰਿਆ ਵਿੱਚ ਵਾਧਾ ਹੋਇਆ ਅਤੇ H4 EAD ਨਵਿਆਉਣ ਦੀ ਪ੍ਰਕਿਰਿਆ (H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਲਈ ਇੱਕ ਕਾਰਜ ਅਧਿਕਾਰ) ਕਾਫ਼ੀ ਹੌਲੀ ਹੋ ਗਈ। ਇਸ ਕਾਰਨ ਅਮਰੀਕਾ ਵਿੱਚ ਵਸੇ ਹਜ਼ਾਰਾਂ ਭਾਰਤੀ ਪਰਿਵਾਰਾਂ ਨੂੰ ਮੁਸ਼ਕਲਾਂ ਆਈਆਂ। ਮਿਲਰ ਦੇ ਵ੍ਹਾਈਟ ਹਾਊਸ ਪਰਤਣ 'ਤੇ ਇਸੇ ਤਰ੍ਹਾਂ ਦੇ ਦ੍ਰਿਸ਼ਟੀਕੋਣ ਦੀ ਉਮੀਦ ਹੈ, ਜਿਸ ਨਾਲ ਇਨ੍ਹਾਂ ਵੀਜ਼ਿਆਂ 'ਤੇ ਨਿਰਭਰ ਭਾਰਤੀ ਪੇਸ਼ੇਵਰਾਂ ਲਈ ਚਿੰਤਾਵਾਂ ਪੈਦਾ ਹੋ ਜਾਣਗੀਆਂ।
ਇਹ ਵੀ ਪੜ੍ਹੋ: ਜਸਟਿਨ ਟਰੂਡੋ ਦਾ ਕਬੂਲਨਾਮਾ, ਕੈਨੇਡਾ 'ਚ ਮੌਜੂਦ ਹਨ ਖਾਲਿਸਤਾਨੀ ਸਮਰਥਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8