ਟਰੰਪ ਦਾ ਸਖਤ ਸੰਦੇਸ਼, ਅੱਤਵਾਦੀਆਂ ਦੀ ਵਿੱਤੀ ਸਹਾਇਤਾ ਬੰਦ ਕਰਨ ਸਾਰੇ ਦੇਸ਼

11/15/2017 10:39:59 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਮਾਰੂ ਹਥਿਆਰਾਂ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਸਾਰੇ ਦੇਸ਼ ਅੱਤਵਾਦੀ ਵਿੱਤੀ ਸਹਾਇਤਾ, ਅੱਤਵਾਦ ਲਈ ਜ਼ਮੀਨੀ ਵਰਤੋਂ ਅਤੇ ਉਨ੍ਹਾਂ ਦਾ ਸਮਰਥਨ ਨਾ ਕਰਨ ਦੀ ਸਹੁੰ ਚੁੱਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਨ੍ਹਾਂ ਇਸਟ ਏਸ਼ੀਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮੀਟਿੰਗ 'ਚ ਹਾਜ਼ਰ ਨੇਤਾਵਾਂ ਨੂੰ ਚਾਰ ਸੁਰੱਖਿਆ ਚੁਣੌਤੀਆਂ ਸਬੰਧੀ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਦਾ ਪ੍ਰਮਾਣੂ ਤੇ ਬੈਲਿਸਟਿਕ ਮਿਸਾਇਲ ਪ੍ਰੋਗਰਾਮ, ਦੱਖਣੀ ਚੀਨ ਸਾਗਰ 'ਚ ਅਣਸੁਲਝਿਆ ਵਿਵਾਦ, ਅੱਤਵਾਦ ਤੇ ਹੋਰ ਮਨੁੱਖੀ ਸੰਕਟ ਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਆਜ਼ਾਦ ਖੇਤਰ ਬਣਾਉਣਾ ਇਹ ਚਾਰ ਚੁਣੌਤੀਆਂ ਹਨ।
ਉਨ੍ਹਾਂ ਉੱਤਰ ਕੋਰੀਆ ਦੇ ਪ੍ਰੋਗਰਾਮ ਨੂੰ ਪੂਰੀ ਦੁਨੀਆ ਲਈ ਖ਼ਤਰਾ ਦੱਸਦਿਆਂ ਸਾਰੇ ਦੇਸ਼ਾਂ ਨੂੰ ਅਮਰੀਕਾ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤਰੀ ਸੁਰੱਖਿਆ ਯਕੀਨੀ ਕਰਨ ਲਈ ਜ਼ਰੂਰੀ ਹੈ ਕਿ ਸਾਰੇ ਦੇਸ਼ ਵਾਤਾਵਰਣ, ਉਡਾਣਾਂ ਅਤੇ ਸਮੁੰਦਰੀ ਕਾਨੂੰਨੀ ਵਰਤੋਂ ਦੀ ਆਜ਼ਾਦੀ ਦਾ ਸਨਮਾਨ ਕਰਨ। ਉਨ੍ਹਾਂ ਕਿਹਾ ਕਿ ਉਹ ਦੱਖ਼ਣੀ ਚੀਨ ਸਾਗਰ 'ਚ ਚੀਨੀ ਫੌਜ ਵੱਲੋਂ ਬਣਾਏ ਟਿਕਾਣਿਆਂ ਨਾਲ ਵੀ ਚਿੰਤਤ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਦੱਖਣੀ ਪੂਰਬ ਏਸ਼ੀਆ 'ਚ ਪੈਰ ਪਸਾਰ ਰਹੇ ਕੱਟੜਪੰਥੀ ਤੇ ਆਈ.ਐਸ. ਸਮੇਤ ਸਾਰੀਆਂ ਅੱਤਵਾਦੀ ਜਥੇਬੰਦੀਆਂ 'ਤੇ ਡੂੰਘਾਈ ਨਾਲ ਨਜ਼ਰ ਰੱਖ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੀ ਪਹਿਲੀ ਏਸ਼ੀਆ ਯਾਤਰਾ ਨੂੰ ਬੇਹੱਦ ਸਫ਼ਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਰੀਬ ਦੋ ਹਫਤਿਆਂ ਦੀ ਉਨ੍ਹਾਂ ਦੀ ਇਸ ਯਾਤਰਾ ਦੌਰਾਨ 300 ਅਰਬ ਅਮਰੀਕੀ ਡਾਲਰ ਦੇ ਯੰਤਰਾਂ ਦੀ ਵਿਕਰੀ ਹੋਈ। ਇਸ ਦੌਰੇ 'ਚ ਉਨ੍ਹਾਂ ਨੇ ਜਾਪਾਨ, ਦੱਖ਼ਣੀ ਕੋਰੀਆ, ਚੀਨ, ਵੀਅਤਨਾਮ ਤੇ ਫ਼ਿਲੀਪੀਨਜ਼ ਦੀ ਯਾਤਰਾ ਕੀਤੀ।


Related News