ਆ ਗਿਆ 6.8 ਤੀਬਰਤਾ ਦਾ ਭੂਚਾਲ ! ਮਾਲੂਕੂ ਤੇ ਪਾਪੂਆ ਸਣੇ ਕਈ ਇਲਾਕਿਆਂ ''ਚ ਮਹਿਸੂਸ ਹੋਏ ਝਟਕੇ

Tuesday, Nov 17, 2026 - 09:30 AM (IST)

ਆ ਗਿਆ 6.8 ਤੀਬਰਤਾ ਦਾ ਭੂਚਾਲ ! ਮਾਲੂਕੂ ਤੇ ਪਾਪੂਆ ਸਣੇ ਕਈ ਇਲਾਕਿਆਂ ''ਚ ਮਹਿਸੂਸ ਹੋਏ ਝਟਕੇ

ਇੰਟਰਨੈਸ਼ਨਲ ਡੈਸਕ- ਦੱਖਣ-ਪੂਰਬੀ ਏਸ਼ੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੰਗਲਵਾਰ ਤੜਕੇ ਇੰਡੋਨੇਸ਼ੀਆ ਦੇ ਬਾਂਦਾ ਸਾਗਰ 'ਚ 6.8 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਇਸ ਭੂਚਾਲ ਦੇ ਤੇਜ਼ ਝਟਕੇ ਦੇਸ਼ ਦੇ ਪੂਰਬੀ ਹਿੱਸਿਆਂ- ਮਾਲੂਕੂ ਅਤੇ ਪਾਪੂਆ ਸਣੇ ਕਈ ਇਲਾਕਿਆਂ 'ਚ ਮਹਿਸੂਸ ਕੀਤੇ ਗਏ। ਹਾਲਾਂਕਿ, ਮੌਸਮ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ (BMKG) ਨੇ ਸਪੱਸ਼ਟ ਕੀਤਾ ਹੈ ਕਿ ਇਸ ਭੂਚਾਲ ਕਾਰਨ ਸੁਨਾਮੀ ਆਉਣ ਦਾ ਕੋਈ ਖ਼ਤਰਾ ਨਹੀਂ ਹੈ।

BMKG ਦੇ ਭੂਚਾਲ ਅਤੇ ਸੁਨਾਮੀ ਵਿਭਾਗ ਦੇ ਨਿਰਦੇਸ਼ਕ ਡਾ. ਵਿਜੇਯੰਤੋ ਅਨੁਸਾਰ, ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 4:11 ਵਜੇ ਆਇਆ। ਇਸ ਦਾ ਕੇਂਦਰ ਦੱਖਣ-ਪੂਰਬੀ ਮਾਲੂਕੂ ਤੋਂ ਲਗਭਗ 132 ਕਿਲੋਮੀਟਰ ਦੱਖਣ-ਪੱਛਮ ਵੱਲ ਸਮੁੰਦਰ ਵਿੱਚ 97 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਪਹਿਲਾਂ ਇਸ ਦੀ ਤੀਬਰਤਾ 7.1 ਮਾਪੀ ਗਈ ਸੀ, ਜਿਸ ਨੂੰ ਬਾਅਦ 'ਚ ਸੋਧ ਕੇ 6.8 ਕਰ ਦਿੱਤਾ ਗਿਆ।

ਇਹ ਵੀ ਫੜ੍ਹੋ- 'ਸੁਪਰ' ਪਾਵਰਾਂ ਦੀ ਇਤਿਹਾਸਕ ਮੀਟਿੰਗ ! ਪਰਮਾਣੂ ਹਥਿਆਰਾਂ ਬਾਰੇ ਲਿਆ ਜਾ ਸਕਦੈ ਵੱਡਾ ਫ਼ੈਸਲਾ

ਸੌਮਲਾਕੀ, ਤੁਆਲ, ਸੋਰੋਂਗ ਅਤੇ ਮਨੋਕਵਾਰੀ ਸਣੇ ਕਈ ਕਸਬਿਆਂ 'ਚ ਲੋਕਾਂ ਨੇ ਭਾਰੀ ਟਰੱਕ ਲੰਘਣ ਵਰਗੀ ਕੰਬਣੀ ਮਹਿਸੂਸ ਕੀਤੀ, ਜਦਕਿ ਨਾਬੀਰੇ ਇਲਾਕੇ 'ਚ ਹਲਕੇ ਝਟਕੇ ਦਰਜ ਕੀਤੇ ਗਏ। BMKG ਅਨੁਸਾਰ ਸਵੇਰੇ 4:25 ਵਜੇ ਤੱਕ ਕੋਈ ਆਫਟਰਸ਼ੌਕ ਦਰਜ ਨਹੀਂ ਕੀਤਾ ਗਿਆ, ਪਰ ਏਜੰਸੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤ ਰਹਿਣ, ਤਰੇੜਾਂ ਵਾਲੀਆਂ ਜਾਂ ਨੁਕਸਾਨੀਆਂ ਗਈਆਂ ਇਮਾਰਤਾਂ ਤੋਂ ਦੂਰ ਰਹਿਣ ਅਤੇ ਸਿਰਫ਼ BMKG ਦੇ ਅਧਿਕਾਰਤ ਸਰੋਤਾਂ 'ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਇਰਾਨ 'ਤੇ ਮੁੜ ਹਮਲਾ ਕਰਨ ਦੀ ਤਿਆਰੀ 'ਚ ਅਮਰੀਕਾ ? ਪਹੁੰਚ ਗਿਆ US ਨੇਵੀ ਦਾ ਤੀਜਾ ਏਅਰਕ੍ਰਾਫਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News