ਆਸ਼ਕੀ ਦਾ ਅਨੋਖ਼ਾ ਜਨੂੰਨ! ਹਰ ਹਫ਼ਤੇ ਪ੍ਰੇਮਿਕਾ ਨੂੰ ਮਿਲਣ ਲਈ ਕਰਦਾ ਰਿਹਾ 8652 km ਦਾ ਸਫ਼ਰ
Wednesday, Nov 20, 2024 - 12:39 PM (IST)
ਕੈਨਬਰਾ- ਪਿਆਰ ਵਿਚ ਹੱਦਾਂ ਪਾਰ ਕਰ ਦੇਣ ਦੀਆਂ ਕਹਾਣੀਆਂ ਤੁਸੀਂ ਬਹੁਤ ਪੜ੍ਹੀਆਂ-ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਅਜਿਹੀ ਕਹਾਣੀ ਸੁਣੀ ਹੈ ਜਿਸ ਵਿੱਚ ਇੱਕ ਪ੍ਰੇਮੀ ਹਰ ਹਫ਼ਤੇ ਸਮੁੰਦਰ ਪਾਰ ਕਰ ਕੇ 8652 ਕਿਲੋਮੀਟਰ ਦੂਰ ਆਪਣੇ ਪ੍ਰੇਮਿਕਾ ਨੂੰ ਮਿਲਣ ਲਈ ਜਾਂਦਾ ਰਿਹਾ। ਇਹ ਕਹਾਣੀ ਆਸਟ੍ਰੇਲੀਆ ਵਿਚ ਪੜ੍ਹ ਰਹੇ ਚੀਨੀ ਵਿਦਿਆਰਥੀ ਜ਼ੂ ਗੁਆਂਗਲੀ ਦੀ ਹੈ, ਜੋ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਹਰ ਹਫਤੇ ਆਸਟ੍ਰੇਲੀਆ ਦੇ ਮੈਲਬੌਰਨ ਤੋਂ ਚੀਨ ਦੇ ਸ਼ਾਨਡੋਂਗ ਸੂਬੇ ਵਿਚ ਸਥਿਤ ਆਪਣੇ ਘਰ ਜਾਂਦਾ ਸੀ।
ਦੋਵੇਂ ਆਸਟ੍ਰੇਲੀਆ ਵਿਚ ਪੜ੍ਹ ਰਹੇ ਸਨ, ਪਰ ਅਗਸਤ ਵਿਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜ਼ੂ ਦੀ ਪ੍ਰੇਮਿਕਾ ਚੀਨ ਵਾਪਸ ਪਰਤ ਗਈ, ਜਦੋਂ ਕਿ ਜ਼ੂ ਨੇ ਅਕਤੂਬਰ ਵਿਚ ਆਪਣੀ ਪੜ੍ਹਾਈ ਪੂਰੀ ਕਰਨੀ ਸੀ। ਅਜਿਹੀ ਸਥਿਤੀ ਵਿੱਚ ਉਸਨੇ ਪਿਆਰ ਅਤੇ ਪੜ੍ਹਾਈ ਵਿੱਚ ਸੰਤੁਲਨ ਬਣਾਉਣ ਲਈ ਹਰ ਹਫ਼ਤੇ ਚੀਨ ਜਾਣ ਦਾ ਫ਼ੈਸਲਾ ਕੀਤਾ। ਕਿਉਂਕਿ ਕਲਾਸ ਸਿਰਫ ਇੱਕ ਦਿਨ ਲਈ ਸੀ, ਇਸ ਲਈ ਉਸਨੇ ਇਕ ਯੋਜਨਾ ਬਣਾਈ।
ਇੰਝ ਕੀਤੀ ਯਾਤਰਾ
ਜ਼ੂ ਨੇ ਲਗਾਤਾਰ 11 ਹਫ਼ਤਿਆਂ ਤੱਕ ਚੀਨ ਦੀ ਯਾਤਰਾ ਕੀਤੀ। ਉਹ ਸਵੇਰੇ 7 ਵਜੇ ਆਪਣੇ ਘਰ ਤੋਂ ਨਿਕਲਦਾ ਸੀ ਅਤੇ ਅਗਲੇ ਦਿਨ ਕਲਾਸ ਵਿਚ ਸ਼ਾਮਲ ਹੋਣ ਲਈ ਮੈਲਬੌਰਨ ਪਹੁੰਚਦਾ ਸੀ, ਜਿਸ ਤੋਂ ਬਾਅਦ ਉਹ ਤੀਜੇ ਦਿਨ ਦੁਬਾਰਾ ਆਪਣੇ ਘਰ ਵਾਪਸ ਆ ਜਾਂਦਾ ਸੀ। ਇੱਥੇ ਦੱਸ ਦਈਏ ਕਿ ਜ਼ੂ ਹੁਣ ਆਪਣੀ ਪੜ੍ਹਾਈ ਦਾ ਆਖਰੀ ਸਮੈਸਟਰ ਪੂਰਾ ਕਰਨ ਤੋਂ ਬਾਅਦ ਚੀਨ ਵਾਪਸ ਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ 'ਚ ਚਾਰ ਪੰਜਾਬੀ ਬਣੇ ਮੰਤਰੀ
ਹਰ ਮਹੀਨੇ ਤਿੰਨ ਲੱਖ ਖਰਚ, ਪੈਸੇ ਬਚਾਉਣ ਲਈ ਦੋਸਤ ਦੇ ਘਰ ਰੁਕਦਾ
ਜ਼ੂ ਨੇ ਇਸ ਕਹਾਣੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਦੀ ਲੋਕ ਕਾਫੀ ਤਾਰੀਫ਼ ਕਰ ਰਹੇ ਹਨ। ਉਸ ਦੇ ਦਸ ਹਜ਼ਾਰ ਫਾਲੋਅਰਜ਼ ਹਨ। ਯਾਤਰਾ 'ਤੇ ਖਰਚੇ ਬਾਰੇ ਜ਼ੂ ਨੇ ਦੱਸਿਆ ਕਿ ਹਰੇਕ ਯਾਤਰਾ 'ਤੇ 6,700 ਯੂਆਨ (ਲਗਭਗ 78,169 ਰੁਪਏ) ਦਾ ਖਰਚਾ ਹੁੰਦਾ ਸੀ, ਜਿਸ ਵਿੱਚ 4,700 ਯੂਆਨ ਦੀ ਵਾਪਸੀ ਦੀ ਉਡਾਣ ਟਿਕਟ ਅਤੇ ਭੋਜਨ, ਟੈਕਸੀ ਆਦਿ ਦੇ ਬਾਕੀ ਖਰਚੇ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਇੰਨਾ ਪੈਸਾ ਖਰਚ ਕਰਨ ਤੋਂ ਬਾਅਦ ਪੈਸੇ ਬਚਾਉਣ ਲਈ ਉਹ ਮੈਲਬੌਰਨ ਵਿੱਚ ਆਪਣੇ ਦੋਸਤ ਦੇ ਘਰ ਠਹਿਰਦਾ ਸੀ ਅਤੇ ਰਾਤ ਉਸ ਦੇ ਸੋਫੇ 'ਤੇ ਸੌਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।