ਸ਼ਹੀਦੀ ਸਪੋਰਟਸ ਕੌਂਸਲ ਬੈਡ ਫੋਰਡ ਯੂ.ਕੇ ਵੱਲੋਂ ਟੂਰਨਾਮੈਂਟ ਆਯੋਜਿਤ
Wednesday, Jul 31, 2024 - 11:40 AM (IST)

ਲੰਡਨ (ਰਾਜਵੀਰ ਸਮਰਾ)- ਸ਼ਹੀਦੀ ਸਪੋਰਟਸ ਕੌਂਸਲ ਬੈਡਫੋਰਡ ਯੂ.ਕੇ ਵੱਲੋਂ ਵਿਦੇਸ਼ਾਂ ਵਿੱਚ ਰਹਿ ਰਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਦੇ ਤਹਿਤ ਸੁਰਜੀਤ ਸਿੰਘ ਧੰਜੂ ਚੇਅਰਮੈਨ ਅਤੇ ਫਾਊਂਡਰ, ਅਲੀ ਬਲੋਚ ਮੀਤ ਪ੍ਰਧਾਨ, ਰਾਣਾ ਸੇਖੋ ਪ੍ਰਧਾਨ ,ਗੁਰਭੇਜ ਵਿਰਕ ਮੀਤ ਪ੍ਰਧਾਨ, ਸਿਮਰਨ ਜੋਸਨ ਜਨਰਲ ਸਕੱਤਰ ਆਦਿ ਦੀ ਦੇਖ ਰੇਖ ਹੇਠ ਇੱਕ ਖੇਡ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਕਬੱਡੀ , ਫੁੱਟਬਾਲ, ਵਾਲੀਬਾਲ ਕ੍ਰਿਕਟ, ਅਥਲੈਟਿਕ ਹਾਕੀ ਆਦਿ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਯੂ.ਕੇ ਦੀਆਂ ਵੱਖ-ਵੱਖ ਟੀਮਾਂ ਤੇ ਉਨ੍ਹਾਂ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਦੌਰਾਨ ਗੋਲਡਨ ਵਿਰਸਾ ਯੂ.ਕੇ ਵੱਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਰੰਗਾਰੰਗ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਸੋਨੂੰ ਗਿੱਲ ਵੱਲੋਂ ਪੰਜਾਬੀ ਬੋਲੀਆਂ ਤੇ ਲੋਕ ਸਾਜਾਂ 'ਤੇ ਥਿਰਕਦੀ ਗੋਲਡਨ ਵਿਰਸਾ ਯੂ.ਕੇ ਦੀ ਸਮੁੱਚੀ ਟੀਮ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਸਮੁੱਚੀ ਸੱਭਿਆਚਾਰਕ ਟੀਮ ਨੂੰ ਕੌਂਸਲ ਵੱਲੋਂ ਵਿਸ਼ੇਸ਼ ਤੌਰ ''ਤੇ ਸਨਮਾਨਿਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਬਠਿੰਡਾ ਏਅਰਪੋਰਟ 'ਤੇ ਅੰਤਰਰਾਸ਼ਟਰੀ ਹਵਾਈ ਸੇਵਾ ਸ਼ੁਰੂ ਕਰਣ ਦੀ ਮੰਗ ਨੇ ਫੜਿਆ ਜ਼ੋਰ
ਇਸ ਦੌਰਾਨ ਵੱਖ-ਵੱਖ ਟੀਮਾਂ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਉਪਰੰਤ ਸ਼ਹੀਦੀ ਸਪੋਰਟਸ ਕੌਂਸਲ ਬੈਡ ਫੋਰਡ ਦੇ ਚੇਅਰਮੈਨ ਤੇ ਫਾਊਂਡਰ ਸਰਬਜੀਤ ਸਿੰਘ ਧੰਜੂ ਨੇ ਕਿਹਾ ਕਿ ਇਹ ਟੂਰਨਾਮੈਂਟ ਕਰਾਉਣ ਦਾ ਮੁੱਖ ਉਦੇਸ਼ ਵਿਸ਼ੇਸ਼ ਕਰ ਇੰਗਲੈਂਡ ਵਿੱਚ ਰਹਿ ਰਹੀ ਪੰਜਾਬੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਪਿਆਰ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸਪੋਰਟਸ ਕੌਂਸਲ ਬੈਡਫੋਰਡ ਇਸ ਲਈ ਪੂਰਨ ਤੌਰ 'ਤੇ ਯਤਨਸ਼ੀਲ ਹੈ। ਉਨ੍ਹਾਂ ਨੇ ਸ਼ਹੀਦੀ ਸਪੋਰਟਸ ਕੌਂਸਲ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਵੀ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਨਾਲ-ਨਾਲ ਗੋਲਡਨ ਵਿਰਸਾ ਯੂ ਕੇ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੱਖ-ਵੱਖ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਲੀ ਬਲੋਚ ਮੀਤ ਪ੍ਰਧਾਨ, ਰਾਣਾ ਸੇਖੋ ਪ੍ਰਧਾਨ, ਗੁਰਭੇਜ ਵਿਰਕ ਮੀਤ ਪ੍ਰਧਾਨ, ਸਿਮਰਨ ਜੋਸਨ ਜਨਰਲ ਸਕੱਤਰ, ਹਰਦੇਵ ਸਿੰਘ, ਸ਼ਿਗਾਰਾ ਸਿੰਘ,ਗੁਰਪ੍ਰੀਤ ਸਿੰਘ ਸੰਧੂ, ਬਲਰਾਜ ਸਿੰਘ, ਬਲਵੰਤ ਸਿੰਘ ਧੰਜੂ, ਮਨਦੀਪ ਸਿੰਘ ਧੰਜੂ ਨੇ ਜਿੱਥੇ ਅਹਿਮ ਭੂਮਿਕਾ ਨਿਭਾਈ। ਉਥੇ ਹੀ ਇਸ ਦੌਰਾਨ ਕਬੱਡੀ ਵਿੱਚ ਬੈਸਟ ਰੇਡਰ ਵਜੋਂ ਬਲਵਿੰਦਰ ਸਿੰਘ, ਸਟੋਪਰ ਰਿਕੀ ਤੇ ਮਨਜੋਤ ਇੰਦਰਜੀਤ ਸਿੰਘ ਸੂਰਜ ਹਰਪਾਲ ਗਿੱਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।