ਪੱਛਮੀ ਆਸਟ੍ਰੇਲੀਆ ਦੇ ਸਮੁੰਦਰੀ ਤੱਟ ''ਤੇ ਵਾਪਰਿਆ ਕਿਸ਼ਤੀ ਹਾਦਸਾ, 12 ਲੋਕ ਗੰਭੀਰ ਜ਼ਖ਼ਮੀ

Saturday, May 28, 2022 - 12:58 PM (IST)

ਪੱਛਮੀ ਆਸਟ੍ਰੇਲੀਆ ਦੇ ਸਮੁੰਦਰੀ ਤੱਟ ''ਤੇ ਵਾਪਰਿਆ ਕਿਸ਼ਤੀ ਹਾਦਸਾ, 12 ਲੋਕ ਗੰਭੀਰ ਜ਼ਖ਼ਮੀ

ਪਰਥ (ਪਿਆਰਾ ਸਿੰਘ ਨਾਭਾ)- ਪੱਛਮੀ ਆਸਟ੍ਰੇਲੀਆ ਦੇ ਤੱਟ 'ਤੇ ਇਕ ਮਸ਼ਹੂਰ ਸੈਰ-ਸਪਾਟਾ ਸਥਾਨ 'ਤੇ ਇਕ ਕਿਸ਼ਤੀ ਦੇ ਹਾਸਦਾਗ੍ਰਸਤ ਹੋਣ ਕਾਰਨ 12 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਸਵੇਰੇ 7 ਵਜੇ ਦੇ ਕਰੀਬ ਹੌਰੀਜ਼ੋਂਟਲ ਫਾਲਜ਼ 'ਤੇ ਵਾਪਰਿਆ। ਕਿਸ਼ਤੀ ਵਿਚ 26 ਸੈਲਾਨੀ ਅਤੇ ਚਾਲਕ ਦਲ ਦੇ 2 ਮੈਂਬਰ ਸਵਾਰ ਸਨ।

ਇਹ ਵੀ ਪੜ੍ਹੋ: ਦੁਨੀਆ ਦੇ 20 ਤੋਂ ਵੱਧ ਦੇਸ਼ਾਂ 'ਚ ਮੰਕੀਪਾਕਸ ਦੇ 200 ਤੋਂ ਵੱਧ ਮਾਮਲੇ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਇਸ ਸਬੰਧੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਸੂਬਾ ਪੁਲਸ ਦੇ ਖੇਤਰੀ ਕਮਾਂਡਰ ਬਰੈਡ ਸੋਰੇਲ ਨੇ ਦੱਸਿਆ ਕਿ ਜ਼ਖ਼ਮੀਆਂ ਵਿਚ ਕੋਈ ਵੀ ਬੱਚਾ ਸ਼ਾਮਲ ਨਹੀਂ ਸੀ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਮਰੀਜ਼ਾਂ ਦੇ ਇੱਕ ਸਮੂਹ ਨੂੰ ਬਰੂਮ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਵਧੇਰੇ ਗੰਭੀਰ ਸੱਟਾਂ ਵਾਲੇ ਦੂਜੇ ਸਮੂਹ ਨੂੰ ਹੋਰ ਟੈਸਟਾਂ ਲਈ ਬਰੂਮ ਜਾਂ ਪਰਥ ਲਿਜਾਇਆ ਗਿਆ। ਦੱਸ ਦੇਈਏ ਕਿ ਹੋਰੀਜ਼ੋਂਟਲ ਫਾਲਸ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ, ਜਿੱਥੇ ਟੈਲਬੋਟ ਖਾੜੀ ਵਿਖੇ ਮੈਕਲਾਰਟੀ ਰੇਂਜ ਦੀਆਂ ਦੋ ਤੰਗ ਘਾਟੀਆਂ ਵਿੱਚੋਂ ਤੇਜ਼ ਵੇਗ ਨਾਲ ਸਮੁੰਦਰੀ ਪਾਣੀ ਲੰਘਦਾ ਹੈ।

ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ ਹਵਾਈ ਅੱਡੇ ’ਤੇ ਲੱਗੀ ਡਿਸਪਲੇਅ ਸਕਰੀਨ ਹੈਕ, ਚੱਲਣ ਲੱਗੀ ਅਸ਼ਲੀਲ ਫਿਲਮ


author

cherry

Content Editor

Related News