ਬ੍ਰਾਜ਼ੀਲ ''ਚ ਮੀਂਹ ਬਣਿਆ ਆਫ਼ਤ, 94 ਲੋਕਾਂ ਦੀ ਮੌਤ, ਤਸਵੀਰਾਂ ''ਚ ਵੇਖੋ ਤਬਾਹੀ ਦਾ ਮੰਜ਼ਰ

02/17/2022 10:28:13 AM

ਬਿਊਨਸ ਆਇਰਸ (ਵਾਰਤਾ)- ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਦੇ ਉੱਤਰੀ ਪੈਟ੍ਰੋਪੋਲਿਸ ਸ਼ਹਿਰ ਵਿਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਅਤੇ ਉਸ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 94 ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੀਡੀਆ ਨੇ ਦੱਸਿਆ ਕਿ ਪੈਟ੍ਰੋਪੋਲਿਸ ਸ਼ਹਿਰ ਵਿਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਅਤੇ ਬਾਅਦ ਵਿਚ ਜ਼ਮੀਨ ਖਿਸਕਣ ਕਾਰਨ 71 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 54 ਘਰ ਤਬਾਹ ਹੋ ਗਏ ਸਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਮੁੜ ਫਟਿਆ ਮਹਿੰਗਾਈ ਬੰਬ, 160 ਰੁਪਏ ਲੀਟਰ ਪਹੁੰਚੇ ਪੈਟਰੋਲ ਦੇ ਭਾਅ

PunjabKesari

ਰਿਪੋਰਟ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 94 ਹੋ ਗਈ ਹੈ। ਬ੍ਰਾਜ਼ੀਲ ਦੇ ਨਿਊਜ਼ ਪੋਰਟਲ G1 ਦੇ ਅਨੁਸਾਰ, ਸਿਵਲ ਸੁਰੱਖਿਆ ਸੇਵਾ ਨੇ 24 ਲੋਕਾਂ ਨੂੰ ਬਚਾਇਆ, ਜਦੋਂ ਕਿ 35 ਹੋਰ ਲਾਪਤਾ ਹਨ। ਜ਼ਿਕਰਯੋਗ ਹੈ ਕਿ ਬ੍ਰਾਜ਼ੀਲ 'ਚ ਮੰਗਲਵਾਰ ਨੂੰ ਮੋਹਲੇਧਾਰ ਮੀਂਹ ਤੋਂ ਬਾਅਦ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਪੈਟ੍ਰੋਪੋਲਿਸ ਹੜ੍ਹ ਪੀੜਤਾਂ ਦੀ ਮਦਦ ਲਈ ਮੰਤਰੀਆਂ ਨੂੰ ਨਿਯੁਕਤ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਸਿੰਗਾਪੁਰ ਵਿਖੇ ਸਮੁੰਦਰ ’ਚ ਡੁੱਬ ਕੇ ਪੰਜਾਬੀ ਨੌਜਵਾਨ ਦੀ ਮੌਤ


cherry

Content Editor

Related News