ਕੈਨੇਡਾ : ਓਟਾਵਾ 'ਚ ਆਇਆ ਭਾਰੀ ਤੂਫਾਨ, ਅਲਰਟ ਜਾਰੀ (ਵੀਡੀਓ)

Monday, Jun 03, 2019 - 11:08 AM (IST)

ਕੈਨੇਡਾ : ਓਟਾਵਾ 'ਚ ਆਇਆ ਭਾਰੀ ਤੂਫਾਨ, ਅਲਰਟ ਜਾਰੀ (ਵੀਡੀਓ)

ਓਟਾਵਾ— ਕੈਨੇਡਾ ਦੀ ਰਾਜਧਾਨੀ ਓਟਾਵਾ ਅਤੇ ਨੇੜਲੇ ਕਿਊਬਕ ਸੂਬੇ ਦੇ ਕੁਝ ਹਿੱਸਿਆਂ 'ਚ ਐਤਵਾਰ ਨੂੰ ਭਾਰੀ ਤੂਫਾਨ ਆਇਆ। ਇਸ ਕਾਰਨ ਓਟਾਵਾ 'ਚ ਕਈ ਦਰੱਖਤ ਡਿੱਗ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪੁੱਜਾ। ਹਾਲਾਂਕਿ ਇਸ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।ਵਾਤਾਵਰਣ ਅਧਿਕਾਰੀਆਂ ਨੇ ਦੱਸਿਆ ਕਿ ਗਾਤਿਨਊ ਹਵਾਈ ਅੱਡੇ 'ਤੇ ਪੂਰਬ ਵੱਲੋਂ ਵਧਦਾ ਹੋਇਆ ਕੀਪ ਦੇ ਆਕਾਰ ਦਾ ਬੱਦਲ ਦਿਖਾਈ ਦਿੱਤਾ। ਓਟਾਵਾ ਦੇ ਉਪਨਗਰ ਆਰਲਿਅੰਸ 'ਚ ਤੂਫਾਨ ਆਉਣ ਮਗਰੋਂ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੁਰੰਤ ਹੀ ਵਾਇਰਲ ਹੋਣ ਲੱਗ ਗਈਆਂ। 

 

ਪੁਲਸ ਨੇ ਇਕ ਬਿਆਨ 'ਚ ਕਿਹਾ,'ਖੇਤਰ 'ਚ ਕਈ ਦਰੱਖਤ ਡਿੱਗ ਗਏ ਹਨ ਅਤੇ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ ਕਿ ਮਲਬੇ ਕਾਰਨ ਵਸੋਂ ਵਾਲੇ ਇਲਾਕੇ ਦੀਆਂ ਕੁਝ ਸੜਕਾਂ ਬੰਦ ਹੋ ਗਈਆਂ ਹਨ।' ਅਧਿਕਾਰੀਆਂ ਵਲੋਂ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

PunjabKesari

ਬਹੁਤ ਸਾਰੇ ਘਰਾਂ ਦੀਆਂ ਖਿੜਕੀਆਂ ਅਤੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ ਹਨ। ਲੋਕਾਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ 'ਚ ਦਿਖਾਈ ਦੇ ਰਿਹਾ ਹੈ ਕਿ ਘਰਾਂ ਦੀਆਂ ਛੱਤਾਂ ਦਾ ਮਲਬਾ ਹਵਾ 'ਚ ਉੱਡ ਰਿਹਾ ਹੈ।


Related News