ਸਮੁੰਦਰ ਦੇ ਅੰਦਰ ਜਵਾਲਾਮੁਖੀ ਫਟਣ ਦੇ ਬਾਅਦ ਟੋਂਗਾ ਨੇ ਸੁਨਾਮੀ ਦੀ ਜਾਰੀ ਕੀਤੀ ਚਿਤਾਵਨੀ

Saturday, Jan 15, 2022 - 03:43 PM (IST)

ਸਮੁੰਦਰ ਦੇ ਅੰਦਰ ਜਵਾਲਾਮੁਖੀ ਫਟਣ ਦੇ ਬਾਅਦ ਟੋਂਗਾ ਨੇ ਸੁਨਾਮੀ ਦੀ ਜਾਰੀ ਕੀਤੀ ਚਿਤਾਵਨੀ

ਵੇਲਿੰਗਟਨ/ਨਿਊਜ਼ੀਲੈਂਡ (ਭਾਸ਼ਾ): ਟੋਂਗਾ ਨੇ ਸਮੁੰਦਰ ਦੇ ਅੰਦਰ ਜਵਾਲਾਮੁਖੀ ਫਟਣ ਦੇ ਬਾਅਦ ਸ਼ਨੀਵਾਰ ਨੂੰ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ। ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਵੀਡੀਓ ਵਿਚ ਵੱਡੀਆਂ ਲਹਿਰਾਂ ਤੱਟਵਰਤੀ ਖੇਤਰਾਂ ਵਿਚ ਸਮੁੰਦਰੀ ਕਿਨਾਰਿਆਂ ਨੂੰ ਪਾਰ ਕਰਦੀਆਂ ਦਿਖ ਰਹੀਆਂ ਹਨ। ਟੋਂਗਾ ਮੌਸਮ ਵਿਗਿਆਨ ਸੇਵਾਵਾਂ ਨੇ ਦੱਸਿਆ ਕਿ ਪੂਰੇ ਟੋਂਗਾ ਲਈ ਸੁਨਾਮੀ ਦੀ ਚਿਤਾਵਨੀ ਲਾਗੂ ਕੀਤੀ ਗਈ ਹੈ। ਟੋਂਗਾ ਦੇ ਹੰਗਾ ਟੋਂਗਾ ਹੰਗਾ ਹਾਪਾਈ ਟਾਪੂ ’ਤੇ ਜਵਾਲਾਮੁਖੀ ਦੇ ਸਰਗਰਮ ਹੋਣ ਦੀਆਂ ਘਟਨਾਵਾਂ ਦੀ ਲੜੀ ਤਹਿਤ ਸ਼ਨੀਵਾਰ ਨੂੰ ਜਵਾਲਾਮੁਖੀ ਫਟਿਆ। ਡਾ. ਫਾਕਾਈਲੋਏਟੋਂਗਾ ਤਾਉਮੋਏਫੋਲਾਊ ਨਾਮ ਤੋਂ ਇਕ ਟਵਿਟਰ ਯੂਜ਼ਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਲਹਿਰਾਂ ਕਿਨਾਰਿਆਂ ਨੂੰ ਤੋੜ ਕੇ ਪਾਰ ਜਾਂਦੀਆਂ ਦਿਖ ਰਹੀਆਂ ਹਨ।

ਇਹ ਵੀ ਪੜ੍ਹੋ: ਅਮਰੀਕਾ ’ਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਡਰਾਈਵਰ ਦਾ ਬਿਆਨ ਆਇਆ ਸਾਹਮਣੇ

ਉਸ ਨੇ ਲਿਖਿਆ, ‘ਜਵਾਲਾਮੁਖੀ ਫਟਣ ਦੀ ਆਵਾਜ਼ ਨੂੰ ਅਸਲ ਵਿਚ ਸੁਣ ਸਕਦਾ ਹਾਂ, ਇਹ ਬਹੁਤ ਭਿਆਨਕ ਲੱਗ ਰਿਹਾ ਹੈ।’ ਉਸ ਨੇ ਲਿਖਿਆ, ‘ਰਾਖ ਅਤੇ ਛੋਟੇ-ਛੋਟੇ ਕੰਕਰ ਵਰ੍ਹ ਰਹੇ ਹਨ, ਆਸਮਾਨ ਵਿਚ ਹਨੇਰਾ ਛਾਅ ਗਿਆ ਹੈ।’ ਇਸ ਤੋਂ ਪਹਿਲਾਂ, ‘ਮਾਟਾਂਗੀ ਟੋਂਗਾ’ ਸਮਾਚਾਰ ਸਾਈਟ ਨੇ ਦੱਸਿਆ ਕਿ ਵਿਗਿਆਨੀਆਂ ਨੇ ਸ਼ੁਕਰਵਾਰ ਤੜਕੇ ਜਵਾਲਾਮੁਖੀ ਦੇ ਸਰਗਰਮ ਹੋਣ ਦੇ ਬਾਅਦ ਵੱਡੇ ਪੈਮਾਨੇ ’ਤੇ ਧਮਾਕਾ, ਗਰਜ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਨੂੰ ਦੇਖਿਆ। ਸਾਈਟ ਨੇ ਦੱਸਿਆ ਕਿ ਉਪਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਵਿਚ ਰਾਖ, ਭਾਫ ਅਤੇ ਗੈਸ ਦੀ 5 ਕਿਲੋਮੀਟਰ ਵਿਆਪਕ ਪਰਤ ਹਵਾ ਵਿਚ ਲੱਗਭਗ 20 ਕਿਲੋਮੀਟਰ (12 ਮੀਲ) ਤੱਕ ਉਠਦੀ ਦਿਖ ਰਹੀ ਹੈ। ਉਥੇ ਹੀ 2300 ਕਿਲੋਮੀਟਰ (1400 ਮੀਲ) ਤੋਂ ਜ਼ਿਆਦਾ ਦੂਰੀ ’ਤੇ ਸਥਿਤ ਨਿਊਜ਼ੀਲੈਂਡ ਵਿਚ ਅਧਿਕਾਰੀ ਧਮਾਕੇ ਨਾਲ ਤੂਫ਼ਾਨ ਆਉਣ ਦੀ ਚਿਤਾਵਨੀ ਦੇ ਰਹੇ ਹਨ। ‘ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ’ ਨੇ ਕਿਹਾ ਕਿ ਵੱਡੇ ਜਵਾਲਾਮੁਖੀ ਧਮਾਕੇ ਦੇ ਬਾਅਦ ਨਿਊਜ਼ੀਲੈਂਡ ਦੇ ਕੁੱਝ ਹਿੱਸਿਆਂ ਵਿਚ ਤੱਟਾਂ ’ਤੇ ‘ਮਜ਼ਬੂਤ ਅਤੇ ਅਸਾਧਾਰਨ ਲਹਿਰਾਂ ਅਚਾਨਕ ਉਛਾਲ ਨਾਲ ਆ ਸਕਦੀਆਂ ਹਨ।’

ਇਹ ਵੀ ਪੜ੍ਹੋ: ਕੈਨੇਡਾ: ਪੰਜਾਬਣ ਨੇ ਹਸਪਤਾਲ ਦੀ ਲਾਬੀ ’ਚ ਦਿੱਤਾ ਬੱਚੇ ਨੂੰ ਜਨਮ, ਫਰੇਜ਼ਰ ਹੈਲਥ ਨੇ ਮੰਗੀ ਮੁਆਫ਼ੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News