ਮਸ਼ਹੂਰ ਅਦਾਕਾਰਾ ਦਾ ਖੁਲਾਸਾ, ਟਰੰਪ ਨੇ ਤਲਾਕ ਵਾਲੇ ਦਿਨ ਮੈਨੂੰ ਡੇਟ ’ਤੇ ਬੁਲਾਇਆ ਸੀ
Monday, Aug 11, 2025 - 08:44 AM (IST)

ਵਾਸ਼ਿੰਗਟਨ (ਇੰਟ.) - ਆਸਕਰ ਜੇਤੂ ਬ੍ਰਿਟਿਸ਼ ਅਦਾਕਾਰਾ ਐਮਾ ਥਾਮਸਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਇਕ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਜਿਸ ਦਿਨ ਮੇਰਾ ਤਲਾਕ ਹੋਇਆ, ਟਰੰਪ ਨੇ ਮੈਨੂੰ ਫ਼ੋਨ ਕੀਤਾ ਅਤੇ ਡੇਟ ’ਤੇ ਜਾਣ ਲਈ ਕਿਹਾ। ਟਰੰਪ ਨੇ ਮੈਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੈਂ 27 ਸਾਲ ਪਹਿਲਾਂ ਉਨ੍ਹਾਂ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੁੰਦੀ, ਤਾਂ ਸ਼ਾਇਦ ਅਮਰੀਕੀ ਇਤਿਹਾਸ ਦੀ ਦਿਸ਼ਾ ਬਦਲ ਸਕਦੀ ਸੀ।
ਇਹ ਵੀ ਪੜ੍ਹੋ : ਖੁਸ਼ਖਬਰੀ! 300 ਰੁਪਏ ਸਸਤਾ ਮਿਲੇਗਾ LPG...ਪ੍ਰਧਾਨ ਮੰਤਰੀ ਦਾ ਰੱਖੜੀ ਮੌਕੇ ਭੈਣਾਂ ਲਈ ਵੱਡਾ ਤੋਹਫ਼ਾ
ਐਮਾ ਨੇ 8 ਅਗਸਤ ਨੂੰ ਸਵਿਟਜ਼ਰਲੈਂਡ ਦੇ ਲੋਕਾਰਨੋ ਫਿਲਮ ਫੈਸਟੀਵਲ ਵਿਚ ਕਰੀਅਰ ਦੀਆਂ ਪ੍ਰਾਪਤੀਆਂ ਲਈ ਲੀਓਪਾਰਡ ਕਲੱਬ ਪੁਰਸਕਾਰ ਪ੍ਰਾਪਤ ਕਰਦੇ ਸਮੇਂ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਹ ਉਨ੍ਹਾਂ ਦਿਨਾਂ ਵਿਚ ‘ਪ੍ਰਾਇਮਰੀ ਕਲਰਜ਼’ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਜਦੋਂ ਉਸ ਦਾ ਫੋਨ ਵੱਜਿਆ, ਤਾਂ ਦੂਜੇ ਪਾਸਿਓਂ ਇਕ ਆਵਾਜ਼ ਆਈ - ‘ਹੈਲੋ, ਮੈਂ ਡੋਨਾਲਡ ਟਰੰਪ ਹਾਂ।’
ਇਹ ਵੀ ਪੜ੍ਹੋ : 10,000 ਰੁਪਏ ਮਹਿੰਗਾ ਹੋ ਜਾਵੇਗਾ Gold, ਵੱਡੀ ਵਜ੍ਹਾ ਆਈ ਸਾਹਮਣੇ
ਐਮਾ ਨੇ ਦੱਸਿਆ ਕਿ ਪਹਿਲਾਂ ਤਾਂ ਮੈਂ ਸੋਚਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ ਪਰ ਟਰੰਪ ਨੇ ਮੈਨੂੰ ਸਿੱਧਾ ਸੱਦਾ ਦਿੰਦੇ ਹੋਏ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀਆਂ ਸੁੰਦਰ ਜਾਇਦਾਦਾਂ ਵਿਚੋਂ ਇਕ ਵਿਚ ਆਓ, ਸ਼ਾਇਦ ਅਸੀਂ ਰਾਤ ਦਾ ਖਾਣਾ ਖਾ ਸਕਦੇ ਹਾਂ।’ ਮੈਂ ਜਵਾਬ ਦਿੱਤਾ, ‘ਇਹ ਤੁਹਾਡੀ ਦਿਆਲਤਾ ਹੈ, ਮੈਂ ਤੁਹਾਨੂੰ ਜ਼ਰੂਰ ਜਵਾਬ ਦੇਵਾਂਗੀ।’
ਗੌਰਤਲਬ ਹੈ ਕਿ ਐਮਾ ਦਾ ਪਹਿਲਾ ਵਿਆਹ ਅਦਾਕਾਰ ਕੇਨੇਥ ਬ੍ਰਾਨਾ ਨਾਲ ਹੋਇਆ ਸੀ। ਇਹ ਵਿਆਹ 1989 ਤੋਂ 1995 ਤਕ ਚੱਲਿਆ। 2003 ਵਿਚ ਉਸ ਨੇ ਗ੍ਰੇਗ ਵਾਈਜ਼ ਨਾਲ ਦੁਬਾਰਾ ਵਿਆਹ ਕੀਤਾ। ਉਸ ਸਮੇਂ ਟਰੰਪ ਆਪਣੀ ਦੂਜੀ ਪਤਨੀ ਮਾਰਲਾ ਮੈਪਲਸ ਤੋਂ ਵੱਖ ਹੋ ਗਏ ਸਨ ਅਤੇ 2005 ਵਿਚ ਉਨ੍ਹਾਂ ਨੇ ਮੇਲਾਨੀਆ ਨਾਲ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ : 5 ਦਿਨਾਂ ਚ 5,800 ਰੁਪਏ ਮਹਿੰਗਾ ਹੋ ਗਿਆ ਸੋਨਾ, ਜਾਣੋ 10 ਗ੍ਰਾਮ Gold ਦੀ ਕੀਮਤ
ਟਰੰਪ ਪਹਿਲਾਂ ਵੀ ਦੇ ਚੁੱਕੇ ਹਨ ਅਜਿਹਾ ਪ੍ਰਸਤਾਵ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਅਭਿਨੇਤਰੀ ਨੇ ਟਰੰਪ ਵਲੋਂ ਅਜਿਹੇ ਪ੍ਰਸਤਾਵ ਦਾ ਜ਼ਿਕਰ ਕੀਤਾ ਹੋਵੇ। ਹਾਲੀਵੁੱਡ ਅਦਾਕਾਰਾ ਸਲਮਾ ਹਾਇਕ ਵੀ ਪਹਿਲਾਂ ਖੁਲਾਸਾ ਕਰ ਚੁੱਕੀ ਹੈ ਕਿ ਟਰੰਪ ਨੇ ਉਸ ਨੂੰ ਡੇਟ ’ਤੇ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ, ਹਾਲਾਂਕਿ ਉਹ ਪਹਿਲਾਂ ਹੀ ਇਕ ਰਿਸ਼ਤੇ ਵਿਚ ਸੀ। ਸਲਮਾ ਦੇ ਅਨੁਸਾਰ ਟਰੰਪ ਨੇ ਉਸ ਦੇ ਬੁਆਏਫ੍ਰੈਂਡ ਦੇ ਸਾਹਮਣੇ ਕਿਹਾ, ‘ਉਹ ਤੁਹਾਡੇ ਲਈ ਸਹੀ ਨਹੀਂ ਹੈ, ਤੁਹਾਨੂੰ ਮੇਰੇ ਨਾਲ ਬਾਹਰ ਜਾਣਾ ਚਾਹੀਦਾ ਹੈ।’
ਇਹ ਵੀ ਪੜ੍ਹੋ : ICICI bank ਦੇ ਖ਼ਾਤਾਧਾਰਕਾਂ ਨੂੰ ਵੱਡਾ ਝਟਕਾ, 5 ਗੁਣਾ ਵਧਾਈ MAMB ਦੀ ਲਿਮਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8