ਦੱਖਣੀ ਕੋਰੀਆ 'ਚ 'ਹਿਨਾਮਨੋਰ' ਚੱਕਰਵਾਤ ਕਾਰਨ ਪਿਆ ਭਾਰੀ ਮੀਂਹ, 14 ਲੋਕਾਂ ਦੀ ਮੌਤ

Tuesday, Sep 06, 2022 - 12:17 PM (IST)

ਸਿਓਲ (ਭਾਸ਼ਾ)- ਦੱਖਣੀ ਕੋਰੀਆ ਦੇ ਦੱਖਣੀ ਖੇਤਰ ਵਿੱਚ ਮੰਗਲਵਾਰ ਨੂੰ ਆਏ ਭਿਆਨਕ ਚੱਕਰਵਾਤ ਕਾਰਨ ਤਿੰਨ ਫੁੱਟ ਮੀਂਹ ਪਿਆ, ਸੜਕਾਂ ਤਬਾਹ ਹੋ ਗਈਆਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ 66,000 ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਸ ਨਾਲ ਹਜ਼ਾਰਾਂ ਲੋਕ ਚੱਕਰਵਾਤ 'ਹਿਨਾਮਨੋਰ' ਤੋਂ ਬਚਣ ਲਈ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ। ਚੱਕਰਵਾਤ ਕਾਰਨ 133 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲਾਈਆਂ ਅਤੇ ਜੇਜੂ ਟਾਪੂ ਵਿੱਚ ਭਾਰੀ ਤਬਾਹੀ ਮਚਾਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਭੂਚਾਲ ਕਾਰਨ ਹੁਣ ਤੱਕ 46 ਮੌਤਾਂ, ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ 50 ਹਜ਼ਾਰ ਲੋਕ

ਇਸ ਤੋਂ ਬਾਅਦ ਚੱਕਰਵਾਤ ਉੱਤਰ-ਪੂਰਬ ਵੱਲ ਵਧਿਆ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਇਸ ਦਾ ਅਸਰ ਪੂਰਬੀ ਚੀਨ 'ਚ ਦੇਖਣ ਨੂੰ ਮਿਲੇਗਾ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਹੜ੍ਹ, ਜ਼ਮੀਨ ਖਿਸਕਣ ਅਤੇ ਉੱਚ ਸਮੁੰਦਰੀ ਲਹਿਰਾਂ ਦੀ ਚਿਤਾਵਨੀ ਜਾਰੀ ਕੀਤੀ ਹੈ। ਚੱਕਰਵਾਤ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਹਾਨ ਡੂਕ ਸੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ‘ਹਿਨਾਮਨੌਰ’ ਵਰਗਾ ਤੂਫ਼ਾਨ ਇਤਿਹਾਸ ਵਿੱਚ ਕਦੇ ਨਹੀਂ ਆਇਆ। ਫੋਹਾਂਗ ਵਿੱਚ ਪੋਸਕੋ ਦੁਆਰਾ ਸੰਚਾਲਿਤ ਇੱਕ ਵਿਸ਼ਾਲ ਸਟੀਲ ਪਲਾਂਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਅੱਗ ਚੱਕਰਵਾਤ ਕਾਰਨ ਲੱਗੀ ਸੀ ਜਾਂ ਨਹੀਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News