ਥੈਰੇਸਾ ਮੇਅ ਨੇ ਪਾਰਟੀ ਨੇਤਾ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Friday, Jun 07, 2019 - 02:35 PM (IST)

ਥੈਰੇਸਾ ਮੇਅ ਨੇ ਪਾਰਟੀ ਨੇਤਾ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਲੰਡਨ (ਏ.ਐਫ.ਪੀ.)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਤੌਰ 'ਤੇ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ, ਜਿਸ ਨਾਲ ਉਨ੍ਹਾਂ ਤੋਂ ਬਾਅਦ ਇਸ ਅਹੁਦੇ ਨੂੰ ਸੰਭਾਲਣ ਦੀ ਦੌੜ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਈ ਹੈ। ਇਸ ਅਹੁਦੇ 'ਤੇ ਰਹਿੰਦੇ ਹੋਏ ਮੇਅ ਬ੍ਰੈਗਜ਼ਿਟ ਨੂੰ ਉਸ ਦੇ ਮੁਕਾਮ ਤੱਕ ਪਹੁੰਚਾਉਣ ਵਿਚ ਅਸਫਲ ਰਹੀ। ਮੇਅ ਅਗਲਾ ਨੇਤਾ ਚੁਣੇ ਜਾਣ ਤੱਕ ਪ੍ਰਧਾਨ ਮੰਤਰੀ ਬਣੀ ਰਹੇਗੀ ਪਰ ਯੂਰਪੀ ਸੰਘ ਤੋਂ ਬ੍ਰਿਟੇਨ ਦੀ ਦੁਖਦਾਈ ਵਿਦਾਈ ਦੀ ਦਿਸ਼ਾ ਵਿਚ ਉਨ੍ਹਾਂ ਨੇ ਆਪਣਾ ਕੰਟਰੋਲ ਗੁਆ ਦਿੱਤਾ। ਅਗਲਾ ਨੇਤਾ ਸੰਭਵ ਤੌਰ 'ਤੇ ਜੁਲਾਈ ਦੇ ਅਖੀਰ ਤੱਕ ਚੁਣ ਲਿਆ ਜਾਵੇਗਾ।

ਬ੍ਰੈਗਜ਼ਿਟ ਹੁਣ ਵੀ 31 ਅਕਤੂਬਰ ਲਈ ਤੈਅ ਹੈ ਪਰ ਜਿਥੇ ਉਨ੍ਹਾਂ ਦੇ ਵਿਰੋਧੀ ਇਸ ਨੂੰ ਰੱਦ ਕਰ ਚੁੱਕੇ ਹਨ, ਉਥੇ ਹੀ ਇਹ ਹੁਣ ਵੀ ਲਟਕਿਆ ਹੋਇਆ ਹੈ ਕਿਉਂਕਿ ਬ੍ਰਸੇਲਸ ਦੇ ਨਾਲ ਇਸ ਸਬੰਧ ਵਿਚ ਹੋਏ ਇਕੋ-ਇਕ ਸਮਝੌਤੇ 'ਤੇ ਸੰਸਦ ਵਿਚ ਮੋਹਰ ਨਹੀਂ ਲੱਗੀ ਹੈ। ਮੇ ਨੇ ਯੂਰਪੀ ਸੰਘ ਤੋਂ ਬਾਹਰ ਨਿਕਲਣ 'ਤੇ 2016 ਵਿਚ ਹੋਏ ਰੈਫਰੈਂਡਮ ਤੋਂ ਬਾਅਦ ਅਹੁਦਾ ਸੰਭਾਲਿਆ ਸੀ ਅਤੇ ਪਿਛਲੇ ਤਿੰਨ ਸਾਲ ਇਸ ਯੋਜਨਾ 'ਤੇ ਕੰਮ ਕਰਨ ਦੀ ਬਜਾਏ ਹਾਲਾਂਕਿ ਬ੍ਰੈਗਜ਼ਿਟ ਨੂੰ ਮੰਜ਼ਿਲ ਤੱਕ ਪਹੁੰਚਣ ਵਿਚ ਹੁਣ ਤੱਕ ਦੋ ਵਾਰ ਦੇਰੀ ਹੋ ਚੁੱਕੀ ਹੈ। ਪਰ ਪਿਛਲੇ ਮਹੀਨੇ ਆਪਣੇ ਅਸਤੀਫੇ ਵਾਲੇ ਭਾਸ਼ਣ ਵਿਚ ਉਨ੍ਹਾਂ ਨੇ ਆਪਣੀ ਹਾਰ ਕਬੂਲ ਕਰ ਲਈ ਸੀ। ਉਨ੍ਹਾਂ ਦੇ ਅਸਤੀਫੇ ਦੇ ਨਾਲ ਹੀ ਮਹੀਨਿਆਂ ਦੀ ਰਾਜਨੀਤਕ ਉਥਲ-ਪੁਥਲ ਦੀ ਸਮਾਪਤੀ ਹੋ ਜਾਵੇਗੀ, ਜਿਸ ਨੇ ਉਨ੍ਹਾਂ ਦੇ ਸਾਰੇ ਅਧਿਕਾਰਾਂ ਨੂੰ ਹੋਲੀ-ਹੋਲੀ ਖੋਹ ਲਿਆ। 11 ਕੰਜ਼ਰਵੇਟਿਵ ਸੰਸਦ ਮੈਂਬਰ ਉਨ੍ਹਾਂ ਨੂੰ ਹਟਾਉਣ ਬਾਰੇ ਫਿਲਹਾਲ ਵਿਚਾਰ ਕਰ ਰਹੇ ਹਨ ਪਰ ਕੁਝ ਲੋਕ ਨਾਮਜ਼ਦਗੀ ਦੀ ਆਖਰੀ ਤਰੀਕ ਸੋਮਵਾਰ ਨੂੰ ਆਪਣਾ ਮਨ ਬਦਲ ਵੀ ਸਕਦੇ ਹਨ।


author

Sunny Mehra

Content Editor

Related News