ਇਹ ਕੋਈ ਗੁਫਾ ਨਹੀਂ ਸਗੋਂ ਇਟਲੀ ''ਚ ਮਿੱਟੀ ਨਾਲ ਬਣੇ ''3ਡੀ ਪ੍ਰਿੰਟਿਡ ਘਰ'' ਨੇ (ਤਸਵੀਰਾਂ)
Saturday, Apr 17, 2021 - 01:03 AM (IST)
ਰੋਮ - ਵੱਧਦੀ ਆਬਾਦੀ ਲਈ ਸਸਤੇ ਅਤੇ ਟਿਕਾਓ ਮਕਾਨ ਤਿਆਰ ਕਰਨ ਲਈ ਹੁਣ ਪੁਰਾਣੀ ਸਮੱਗਰੀ ਅਤੇ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਟਲੀ ਦੇ ਇਕ ਛੋਟੇ ਕਸਬੇ ਮਾਸਾ ਲੋਮਬਾਡੀ ਵਿਚ ਆਰਕੀਟੈਕਟ ਮਾਰੀਓ ਕਿਊਸਿਨੇਲਾ ਨੇ ਥ੍ਰੀ ਡੀ ਪ੍ਰੀਟਿੰਗ ਦੀ ਵਰਤੋਂ ਨਾਲ ਮਿੱਟੀ ਦੇ ਕੁਝ ਮਕਾਨਾਂ ਦਾ ਪ੍ਰੋਟੋਟਾਈਪ ਤਿਆਰ ਹੈ। ਇਨ੍ਹਾਂ ਨੂੰ ਤਕਨਾਲੋਜੀ ਅਤੇ ਕਲੇਅ ਨਾਲ ਮਿਲਿਆ ਨਾਂ ਟੇਕਲਾ ਦਿੱਤਾ ਗਿਆ ਹੈ।
ਇਹ ਵੀ ਪੜੋ - ਫਰਾਂਸ ਨੇ 'ਜਿਨਸੀ ਅਪਰਾਧ' 'ਤੇ ਬਣਾਇਆ ਇਤਿਹਾਸਕ ਕਾਨੂੰਨ, ਹੁਣ ਨਹੀਂ ਬਚ ਪਾਉਣਗੇ ਦੋਸ਼ੀ
ਦੱਸ ਦਈਏ ਕਿ ਉਕਤ ਆਰਕੀਟੈਕਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਘਰ ਘੱਟ ਪੈਸਿਆਂ ਅਤੇ ਘੱਟ ਹੀ ਸਮੇਂ ਵਿਚ ਤਿਆਰ ਹੋ ਜਾਂਦੇ ਹਨ। ਉਥੇ ਭਵਿੱਖ ਵਿਚ ਵਧ ਰਹੀ ਕਈ ਮੁਲਕਾਂ ਵੱਲੋਂ 3ਡੀ ਪ੍ਰੀਟਿੰਗ ਦੀ ਮਦਦ ਨਾਲ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਤਾਂ ਜੋ ਘੱਟ ਸਮੇਂ ਵਿਚ ਵਿਕਾਸ ਜ਼ਿਆਦਾ ਕੀਤਾ ਜਾ ਸਕੇ।
ਇਹ ਵੀ ਪੜੋ - ਭਾਰਤ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ ਪਹੁੰਚਿਆ UK, 77 ਮਰੀਜ਼ ਹੋਏ ਇਨਫੈਕਟਡ
ਅਮਰੀਕਾ ਅਤੇ ਚੀਨ ਵਰਗੇ ਮੁਲਕਾਂ ਵਿਚ 3ਡੀ ਫੋਮ ਨਾਲ ਕਈ ਪ੍ਰਾਜੈਕਟ ਤਿਆਰ ਕੀਤੇ ਗਏ ਹਨ ਪਰ ਇਟਲੀ ਦੇ ਉਕਤ ਕਸਬੇ ਵਾਲੇ ਇਸ ਪ੍ਰਾਜੈਕਟ ਇਕ ਵੱਖਰੀ ਹੀ ਵੱਖਰਾਪਣ ਹੈ ਕਿਉਂਕਿ ਇਸ ਵਿਚ ਸਿਰਫ ਮਿੱਟੀ ਦੀ ਹੀ ਵਰਤੋਂ ਕੀਤੀ ਗਈ ਹੈ, ਜਿਹੜੀ ਕਿ ਇਸ ਨੂੰ ਹਰ ਇਕ ਵਿਅਕਤੀ ਲਈ ਖਿੱਚ ਦਾ ਕੇਂਦਰ ਬਣਾ ਰਹੀ ਹੈ।
ਇਹ ਵੀ ਪੜੋ - ਨਿਊਯਾਰਕ ਦੀ ਹਡਸਨ ਨਦੀ 'ਚ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼
ਇਹ ਵੀ ਪੜੋ - 'ਨੀਰਵ ਮੋਦੀ' ਨੂੰ ਲਿਆਂਦਾ ਜਾਵੇਗਾ ਭਾਰਤ, UK ਦੇ ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ