ਕ੍ਰਿਸਮਸ ਮੌਕੇ ਵੈਟੀਕਨ ਦੇ ਰੋਮਨ ਚਰਚ ''ਚ ਲੱਗੀਆਂ ਰੌਣਕਾਂ, ਲੱਖਾਂ ਲੋਕਾਂ ਕੀਤਾ ਪ੍ਰਭੂ ਯਿਸੂ ਨੂੰ ਸਜਦਾ
Wednesday, Dec 25, 2024 - 10:29 PM (IST)
ਵੈਟੀਕਨ, (ਕੈਂਥ)- ਪ੍ਰਭੂ ਯਿਸੂ ਦੇ ਜਨਮ ਦਿਨ ਨਾਲ ਦੁਨੀਆਂ ਭਰ ਵਿੱਚ ਮਸ਼ਹੂਰ ਤਿਉਹਾਰ ਕ੍ਰਿਸਮਸ ਹਰ ਸਾਲ ਇਸਾਈ ਮੱਤ ਦੇ ਜਗਿਆਸੂਆਂ ਵੱਲੋਂ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਯੂਰਪ ਵਿੱਚ ਇਸ ਮੌਕੇ ਬਜ਼ਾਰਾਂ ਦੀਆਂ ਰੌਣਕਾਂ ਦੇਖਣ ਵਾਲੀਆਂ ਹਨ। ਦੁਨੀਆਂ ਦੇ ਸਭ ਤੋਂ ਛੋਟੇ ਦੇਸ਼ ਵੈਟੀਕਨ ਦਾ ਕ੍ਰਿਸਮਸ ਤਿਉਹਾਰ ਦੇਖਣ ਹਰ ਸਾਲ 50 ਲੱਖ ਤੋਂ ਵੱਧਰ ਲੋਕ ਆਉਂਦੇ ਹਨ ਅਤੇ ਰੋਮਨ ਕੈਥੋਲਿਕ ਚਰਚ ਦੇ ਅੱਗੇ ਖੜ੍ਹੇ ਹੋ ਕੇ ਜਿੱਥੇ ਪ੍ਰਭੂ ਯਿਸੂ ਨੂੰ ਸਜਦਾ ਕਰਦੇ ਹਨ ਉੱਥੇ ਖੁਸ਼ਹਾਲੀ ਦੀਆਂ ਦੁਆਵਾਂ ਵੀ ਮੰਗ ਦੇ ਹਨ।
ਵੈਟੀਕਨ ਵਿੱਚ ਕ੍ਰਿਸਮਸ ਤਿਉਹਾਰ ਜਿਹੜਾ ਪ੍ਰਭੂ ਯਿਸੂ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਾ 336 ਈਃ ਨੂੰ ਰੋਮਨ ਰਾਜੇ ਕੋਸਤਾਨਤੀਨੋ ਨੇ ਇਸ ਲਈ ਮਨਾਉਣ ਸ਼ੁਰੂ ਕੀਤਾ ਸੀ ਕਿ ਇਸਾਈ ਮੱਤ ਦੇ ਲੋਕ ਆਪਸ ਵਿੱਚ ਜੁੜੇ ਰਹਿਣ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਕ੍ਰਿਸਮਸ ਮੌਕੇ ਪ੍ਰਭੂ ਯਿਸੂ ਦਾ ਜਨਮ ਨਹੀਂ ਹੋਇਆ।