ਸੰਯੁਕਤ ਰਾਸ਼ਟਰ ਮੁਖੀ ਨੇ ਮਾਲੀ ''ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ
Friday, Sep 20, 2024 - 11:20 AM (IST)
ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਮਾਲੀ ਦੇ ਬਾਮਾਕੋ 'ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ, ''ਸੈਕਟਰੀ-ਜਨਰਲ 17 ਸਤੰਬਰ ਨੂੰ ਮਾਲੀ ਦੇ ਬਾਮਾਕੋ 'ਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦੇ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਗੁਟੇਰੇਸ ਨੇ ਪੀੜਤ ਪਰਿਵਾਰਾਂ ਦੇ ਨਾਲ-ਨਾਲ ਮਾਲੀ ਦੀ ਪਰਿਵਰਤਨਸ਼ੀਲ ਸਰਕਾਰ ਅਤੇ ਲੋਕਾਂ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ, ਜਿਸ ’ਚ ਸੰਯੁਕਤ ਰਾਸ਼ਟਰ ਦੀ ਗਾਰਡ ਯੂਨਿਟ ਦਾ ਇਕ ਮੈਂਬਰ ਵੀ ਸ਼ਾਮਲ ਸੀ, ਜਿਸ ਦੀ ਰਿਪੋਰਟ ਇਕ ਨਿਊਜ਼ ਏਜੰਸੀ ਨੇ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਹਮਲਿਆਂ ਦਾ ਟਰੰਪ ਕਾਰਡ, 1 ਘੰਟੇ ’ਚ ਡੋਨੇਸ਼ਨ ਦੇ 10 ਲੱਖ ਈਮੇਲ ਭੇਜੇ
ਬਿਆਨ ’ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਮੁਖੀ ਨੇ ਮਾਲੀ ਦੀ ਪਰਿਵਰਤਨਸ਼ੀਲ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਸ ਘਿਨੌਣੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਮਾਲੀ ਦੇ ਸੁਰੱਖਿਆ ਅਤੇ ਨਾਗਰਿਕ ਰੱਖਿਆ ਮੰਤਰਾਲੇ ਦੇ ਅਨੁਸਾਰ, ਮਾਲੀ ਦੀ ਰਾਜਧਾਨੀ ਬਮਾਕੋ ’ਚ ਇਕ ਜੈਂਡਰਮੇਰੀ ਕੰਪਲੈਕਸ 'ਤੇ ਮੰਗਲਵਾਰ ਨੂੰ ਹਮਲਾ ਕੀਤਾ ਗਿਆ ਅਤੇ ਸਥਿਤੀ ਕਾਬੂ ’ਚ ਹੈ। ਮੰਤਰਾਲੇ ਨੇ ਮ੍ਰਿਤਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਪਰ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ 70 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 200 ਤੋਂ ਵੱਧ ਜ਼ਖਮੀ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਹਿਜ਼ਬੁੱਲਾ ਦਾ ਦਾਅਵਾ, ਲੇਬਨਾਨ ’ਚ ਇਜ਼ਰਾਈਲੀ ਡਰੋਨ ਕੀਤੇ ਜ਼ਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।