ਅਮਰੀਕਾ ''ਚ ਹੁਣ ਵੀ ਸ਼ੁਰੂ ਨਹੀਂ ਹੋਇਆ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ
Thursday, Sep 24, 2020 - 02:04 AM (IST)

ਨਿਊਯਾਰਕ - ਕੋਰੋਨਾਵਾਇਰਸ ਵੈਕਸੀਨ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੀ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੈਨੇਕਾ ਦੀ AZD1222 ਦੇ ਅਮਰੀਕਾ ਵਿਚ ਟ੍ਰਾਇਲ ਹੁਣ ਵੀ ਰੁਕੇ ਹੋਏ ਹਨ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ. ਡੀ. ਏ.) ਨੇ ਇਕ ਮਰੀਜ਼ ਵਿਚ ਹੋਏ ਸਾਈਡ ਇਫੈਕਟਸ ਦੀ ਜਾਂਚ ਲਈ ਗਲੋਬਲ ਟ੍ਰਾਇਲ ਨੂੰ ਰੋਕ ਦਿੱਤਾ ਹੈ। ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾ ਸਕੱਤਰ ਅਲੈਕਸ ਅਜ਼ਾਰ ਨੇ ਬੁੱਧਵਾਰ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ।
ਸੁਰੱਖਿਆ ਦੇ ਪ੍ਰਤੀ ਗੰਭੀਰ
ਅਜ਼ਾਰ ਨੇ ਦੱਸਿਆ ਹੈ ਕਿ ਅਮਰੀਕਾ ਦੇ ਬਾਹਰ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਪਰ ਜਾਂਚ ਅਜੇ ਜਾਰੀ ਹੈ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਸੁਰੱਖਿਆ ਦੇ ਪ੍ਰਤੀ ਗੰਭੀਰਤਾ ਪਤਾ ਲੱਗਦੀ ਹੈ। ਇਸ ਤੋਂ ਪਹਿਲਾਂ ਐਸਟ੍ਰਾਜ਼ੈਨੇਕਾ ਨੇ ਬ੍ਰਿਟੇਨ ਵਿਚ ਹਰੀ ਝੰਡੀ ਮਿਲਣ ਤੋਂ ਬਾਅਦ ਵੈਕਸੀਨ ਦੇ ਪ੍ਰੀਖਣਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ। ਕੰਪਨੀ ਦੱਸਿਆ ਕਿ ਐੱਮ. ਐੱਚ. ਆਰ. ਏ. ਦੇ ਪ੍ਰੀਖਣ ਨੂੰ ਸੁਰੱਖਿਅਤ ਦੱਸੇ ਜਾਣ ਤੋਂ ਬਾਅਦ ਐਸਟ੍ਰਾਜ਼ੈਨੇਕਾ ਆਕਸਫੋਰਡ ਨੇ ਬ੍ਰਿਟੇਨ ਵਿਚ ਕੋਰੋਨਾਵਾਇਰਸ ਦੀ ਵੈਕਸੀਨ ਦੇ ਪ੍ਰੀਖਣ ਨੂੰ ਬਹਾਲ ਕਰ ਦਿੱਤਾ ਹੈ।
ਭਾਰਤ ਵਿਚ ਵੀ ਹਰੀ ਝੰਡੀ
ਭਾਰਤ ਵਿਚ ਵੀ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (ਡੀ. ਜੀ. ਸੀ. ਆਈ.) ਡਾਕਟਰ ਵੀ. ਜੀ. ਸੋਮਾਨੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਨੂੰ ਆਕਸਫੋਰਡ ਦੇ ਕੋਵਿਡ-19 ਵੈਕਸੀਨ ਦੇ ਦੁਬਾਰਾ ਟ੍ਰਾਇਲ ਸ਼ੁਰੂ ਕਰਨ ਨੂੰ ਹਰੀ ਝੰਡੀ ਦੇ ਦਿੱਤੀ। ਹਾਲਾਂਕਿ ਡੀ. ਸੀ. ਜੀ. ਆਈ. ਨੇ ਇਸ ਦੇ ਲਈ ਜਾਂਚ ਦੌਰਾਨ ਹੋਰ ਧਿਆਨ ਦੇਣ ਸਮੇਤ ਕਈ ਦੂਜੀਆਂ ਸ਼ਰਤਾਂ ਰੱਖੀਆਂ ਹਨ।
ਇਸ ਲਈ ਰੋਕਿਆ ਸੀ ਟ੍ਰਾਇਲ
ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਦੌਰਾਨ ਇਕ ਵਾਲੰਟੀਅਰ ਵਿਚ ਟ੍ਰਾਂਸਵਰਸ ਮਾਯਲਾਇਟਿਸ ਦੀ ਕੰਡੀਸ਼ਨ ਪੈਦਾ ਹੋ ਗਈ ਸੀ। ਇਸ ਵਿਚ ਰੀੜ ਦੀ ਹੱਡੀ ਵਿਚ ਸੋਜ ਪੈ ਜਾਂਦੀ ਹੈ ਜੋ ਇਨਫੈਕਸ਼ਨ ਕਾਰਨ ਹੋ ਸਕਦੀ ਹੈ। ਹਾਲਾਂਕਿ, ਐਸਟ੍ਰਾਜ਼ੈਨੇਕਾ ਦੇ ਸੀ. ਈ. ਈ. ਪਾਸਕਲ ਸਾਰਿਯਟ ਨੇ ਵੈਕਸੀਨ ਦੇ ਜਲਦ ਉਪਲੱਬਧ ਹੋਣ ਦੀ ਉਮੀਦ ਜਤਾਈ ਸੀ। ਉਨ੍ਹਾਂ ਦਾ ਆਖਣਾ ਹੈ ਕਿ ਇਹ ਵੈਕਸੀਨ ਇਸ ਸਾਲ ਦੇ ਆਖਿਰ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਆ ਸਕਦੀ ਹੈ।