ਭਿਆਨਕ ਧਮਾਕੇ ਨਾਲ ਕੰਬਿਆ ਕਾਬੁਲ

11/12/2018 4:55:19 PM

ਕਾਬੁਲ (ਭਾਸ਼ਾ)—ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੋਮਵਾਰ ਨੂੰ ਉਸ ਜਗ੍ਹਾ 'ਤੇ ਭਿਆਨਕ ਧਮਾਕਾ ਹੋਇਆ, ਜਿੱਥੇ ਸੈਂਕੜਿਆਂ ਦੀ ਗਿਣਤੀ 'ਚ ਘੱਟ ਗਿਣਤੀ ਹਜ਼ਾਰਾ ਭਾਈਚਾਰੇ ਦੇ ਲੋਕ ਪ੍ਰਦਰਸ਼ਨ ਕਰ ਰਹੇ ਸਨ। ਇਹ ਲੋਕ ਤਾਲਿਬਾਨ ਵੱਲੋਂ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਨ। ਗ੍ਰਹਿ ਮੰਤਰਾਲੇ ਮੁਤਾਬਕ ਇਹ ਧਮਾਕਾ ਕਾਬੁਲ ਦੇ ਕਾਫੀ ਰੁੱਝੇ ਹੋਏ ਇਲਾਕੇ 'ਚ ਇਕ ਹਾਈ ਸਕੂਲ ਦੇ ਸਾਹਮਣੇ ਹੋਇਆ।
ਹਜ਼ਾਰਾ ਭਾਈਚਾਰਾ ਕਰ ਰਿਹਾ ਸੀ ਪ੍ਰਦਰਸ਼ਨ
ਅਮਰੀਕੀ ਦੂਤ ਜਲਮਯ ਖਲੀਲਜਾਦ ਦੇ ਪਰਤਣ ਤੋਂ ਬਾਅਦ ਗਜਨੀ ਦੇ ਜਗਹੋਰੀ ਜ਼ਿਲੇ 'ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਜ਼ਿਲੇ 'ਚ ਵੱਡੀ ਗਿਣਤੀ 'ਚ ਹਜ਼ਾਰਾ ਭਾਈਚਾਰਾ ਰਹਿੰਦਾ ਹੈ। ਇਹ ਇਕ ਘੱਟ ਗਿਣਤੀ ਭਾਈਚਾਰਾ ਹੈ। ਇਕ ਝੜਪ ਦੌਰਾਨ ਅੱਤਵਾਦੀਆਂ ਨੇ 15 ਨਾਗਰਿਕਾਂ ਸਮੇਤ 25 ਲੋਕਾਂ ਨੂੰ ਮਾਰ ਦਿੱਤਾ।  ਹੋਰ 10 ਲੋਕ ਅਫਗਾਨਿਸਤਾਨ ਦੇ ਵਿਸ਼ੇਸ਼ ਬਲ ਦੇ ਮੈਂਬਰ ਸਨ। ਇਸ ਗੱਲ ਦੀ ਜਾਣਕਾਰੀ ਪੁਲਸ ਦੇ ਬੁਲਾਰੇ ਅਹਿਮਦ ਖਾਨ ਸਿਰਾਤ ਨੇ ਦਿੱਤੀ। 
ਸਿਰਾਤ ਨੇ ਕਿਹਾ ਕਿ 14 ਲੋਕ ਇਸ ਹਮਲੇ 'ਚ ਜ਼ਖ਼ਮੀ ਵੀ ਹੋਏ ਹਨ। ਇਸ 14 ਲੋਕਾਂ ਵਿਚ 6 ਵਿਸ਼ੇਸ਼ ਬਲ ਦੇ ਮੈਂਬਰ ਅਤੇ 8 ਨਾਗਰਿਕ ਹਨ। ਇਸ ਜ਼ਿਲੇ ਵਿਚ ਬੁੱਧਵਾਰ ਤੋਂ ਹੀ ਝੜਪ ਚੱਲ ਰਹੀ ਹੈ। ਇਸ ਤੋਂ ਇਲਾਵਾ ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਵੀ ਜਾਣਕਾਰੀ ਦਿੱਤੀ ਹੈ ਕਿ 22 ਅਫਗਾਨ ਕਮਾਂਡੋ ਮਾਰੇ ਗਏ ਹਨ ਅਤੇ ਵੱਡੀ ਗਿਣਤੀ ਵਿਚ ਜਖ਼ਮੀ ਵੀ ਹੋਏ ਹਨ।
ਇਸ ਲਈ ਕਰ ਰਿਹਾ ਤਾਲਿਬਾਨ ਇਸ ਭਾਈਚਾਰੇ 'ਤੇ ਹਮਲੇ
ਤਾਲਿਬਾਨ ਹਜ਼ਾਰਾ ਭਾਈਚਾਰੇ ਦੇ ਲੋਕਾਂ ਨੂੰ ਇਸ ਲਈ ਨਿਸ਼ਾਨਾ ਬਣਾ ਰਿਹਾ ਹੈ ਕਿਉਂਕਿ ਇਹ ਸ਼ਿਆ ਭਾਈਚਾਰੇ ਤੋਂ ਹਨ। ਜਦੋਂਕਿ ਤਾਲਿਬਾਨ ਸੁੰਨੀ ਅਤੇ ਪਸ਼ਤੂਨ ਹਨ। ਅਮਰੀਕੀ ਦੂਤ ਖਲੀਲਜਾਦ ਦੇ ਅਫਗਾਨਿਸਤਾਨ ਆਉਣ ਤੋਂ ਬਾਅਦ ਹਮਲਿਆਂ ਵਿਚ ਤੇਜੀ ਆਈ ਹੈ, ਜਦੋਂ ਕਿ ਉਹ ਦੇਸ਼ 'ਚ ਸ਼ਾਂਤੀ ਲਿਆਉਣ ਲਈ ਤਾਲਮੇਲ ਕਰਨਾ ਚਾਹੁੰਦੇ ਹਨ। ਇਸ ਸੰਬੰਧ ਵਿਚ ਉਨ੍ਹਾਂ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਵੀ ਕੀਤੀ ਹੈ।


manju bala

Content Editor

Related News