ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਬੀਜਿੰਗ ’ਚ ਫੌਜੀ ਅਧਿਕਾਰੀ ਨਾਲ ਕੀਤੀ ਮੁਲਾਕਾਤ

Thursday, Aug 29, 2024 - 01:37 PM (IST)

ਬੀਜਿੰਗ  – ਦੱਖਣੀ ਚੀਨ ਸਾਗਰ ਅਤੇ ਤਾਈਵਾਨ 'ਤੇ ਵਿਵਾਦਾਂ ਨੂੰ ਸੰਘਰਸ਼ ’ਚ ਬਦਲਣ ਤੋਂ ਰੋਕਣ ਲਈ ਸੰਚਾਰ ਵਧਾਉਣ ਦੇ ਅਮਰੀਕੀ ਅਤੇ ਚੀਨੀ ਕੋਸ਼ਿਸ਼ਾਂ ਅਧੀਨ  ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਵੀਰਵਾਰ ਨੂੰ ਇਕ ਉੱਚ ਪੱਧਰੀ ਚੀਨੀ ਫੌਜੀ ਅਧਿਕਾਰੀ ਨਾਲ ਮੀਟਿੰਗ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਕ ਨਿਵਾਸ ਅਤੇ ਦਫ਼ਤਰ 'ਵਾਈਟ ਹਾਊਸ' ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਦੋਵਾਂ  ਦੇਸ਼ਾਂ ਦੇ ਰਾਸ਼ਟਰਪਤੀ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਵਿਚਾਰ-ਵਟਾਂਦਰੇ ਲਈ ਫੋਨ 'ਤੇ ਗੱਲਬਾਤ ਦਾ ਪ੍ਰਬੰਧ ਕਰਨਗੇ।ਸੁਲਿਵਨ ਤਿੰਨ ਦਿਨਾਂ ਦੀ ਯਾਤਰਾ 'ਤੇ ਚੀਨ ਗਏ ਸਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਇਹ ਉਨ੍ਹਾਂ ਦੀ ਚੀਨ ਦੀ ਪਹਿਲੀ ਯਾਤਰਾ ਸੀ, ਜਿਸ ਦਾ ਮਕਸਦ ਸੰਘਰਸ਼ ਤੋਂ ਬਚਣ ਲਈ ਦੋਪੱਖੀ ਸਬੰਧਾਂ ਨੂੰ ਸਥਿਰ ਕਰਨਾ ਸੀ।

ਇਸ ਯਾਤਰਾ ਦੇ ਦੌਰਾਨ, ਉਨ੍ਹਾਂ ਨੇ ਚੀਨ ਦੇ ਵਿਦੇਸ਼ ਮੰਤਰੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਨੀਤੀ ਦੇ ਉੱਚ ਅਧਿਕਾਰੀ ਵਾਂਗ ਯੀ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਦੀ ਵੀਰਵਾਰ ਨੂੰ ਜਨਰਲ ਝਾਂਗ ਯੂਕਸੀਆ ਨਾਲ ਮੀਟਿੰਗ ਹੋਈ, ਜੋ 'ਸੈਂਟਰਲ ਮਿਲਿਟਰੀ ਕਮਿਸ਼ਨ' ਦੇ ਦੋ ਉਪ-ਅਧਿਕਾਰੀਆਂ ’ਚੋਂ ਇੱਕ ਹਨ। ਇਹ ਸੰਸਥਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ’ਚ ਹੈ। ਕਿਸੇ ਅਮਰੀਕੀ ਅਧਿਕਾਰੀ ਨਾਲ ਅਜਿਹੀ ਮੀਟਿੰਗ ਕਰਨਾ ਆਮ ਗੱਲ ਨਹੀਂ ਹੈ। ਇਹ ਮੀਟਿੰਗ ਉਸ ਸਮੇਂ ਹੋਈ ਜਦੋਂ ਦੋਨਾਂ ਧਿਰਾਂ  ਨੇ ਜਨਵਰੀ ’ਚ ਅਮਰੀਕਾ ਦੇ ਰਾਸ਼ਟਰਪਤੀ ਦੇ ਬਦਲਣ ਤੋਂ ਪਹਿਲਾਂ ਸਬੰਧਾਂ ਨੂੰ ਇਕਸਾਰ  ਪੱਧਰ 'ਤੇ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ। ਝਾਂਗ ਨੇ ਸੁਲਿਵਨ ਨੂੰ ਕਿਹਾ ਕਿ ਮੈਨੂੰ ਮਿਲਣ ਦੀ ਤੁਹਾਡੀ ਬੇਨਤੀ ਇਹ ਦਰਸਾਉਂਦੀ ਹੈ ਕਿ ਤੁਸੀਂ ਫੌਜੀ  ਸੁਰੱਖਿਆ ਅਤੇ ਸਾਡੇ ਫੌਜੀ ਸਬੰਧਾਂ ਨੂੰ ਕਿੰਨਾ ਮਹੱਤਵ ਦੇ ਰਹੇ ਹੋ।

ਸੁਲਿਵਨ ਅਤੇ ਝਾਂਗ ਦੀ ਗੱਲਬਾਤ ਦੇ ਬਾਅਦ ‘ਵਾਈਟ ਹਾਊਸ' ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਦੋਵਾਂ  ਪੱਖਾਂ ਨੇ ‘‘ਪਿਛਲੇ 10 ਮਹੀਨਿਆਂ ’ਚ ਸਗਾਤਾਰ ਅਤੇ ਨਿਯਮਿਤ ਆਪਸੀ ਫੌਜੀ ਸੰਚਾਰ ’ਚ ਤਰੱਕੀ ਨੂੰ ਮੰਨਿਆ ਹੈ'' ਅਤੇ ਉਨ੍ਹਾਂ ਨੇ ਨੇੜੇ ਭਵਿੱਖ ’ਚ ਕਮਾਂਡਰਾਂ ਦਰਮਿਆਨ  ਟੈਲੀਫ਼ੋਨ 'ਤੇ ਗੱਲਬਾਤ ਲਈ ਬੁੱਧਵਾਰ ਨੂੰ ਐਲਾਨੇ ਸਮਝੌਤੇ ਦਾ ਜ਼ਿਕਰ ਕੀਤਾ। ਅਗਸਤ 2022 ’ਚ, ਅਮਰੀਕੀ ਪ੍ਰਤੀਨਿਧੀ ਸਭਾ ਦੀ ਉਸ ਸਮੇਂ ਦੀ ਸਪੀਕਰ ਨੈਂਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਬਾਅਦ, ਚੀਨ ਨੇ ਦੋਵਾਂ ਫੌਜਾਂ   ਦਰਮਿਆਨ ਅਤੇ ਕੁਝ ਹੋਰ ਖੇਤਰਾਂ ’ਚ ਸੰਚਾਰ ਨੂੰ ਮੁਅੱਤਲ  ਕਰ ਦਿੱਤਾ ਸੀ। ਨਵੰਬਰ ’ਚ ਸੈਨ ਫ੍ਰਾਂਸਿਸਕੋ ਦੇ ਬਾਹਰ ਸ਼ੀ ਜਿਨਪਿੰਗ ਅਤੇ ਜੋਅ ਬਾਈਡੇਨ ਦੀ ਮੀਟਿੰਗ ਤੋਂ ਬਾਅਦ, ਸੰਚਾਰ ਨੂੰ ਹੌਲੀ-ਹੌਲੀ ਫਿਰ ਤੋਂ ਬਹਾਲ ਕੀਤਾ ਗਿਆ। 


Sunaina

Content Editor

Related News