ਥਾਈਲੈਂਡ : 2 ਮਹੀਨਿਆਂ ''ਚ ਪਹਿਲੀ ਵਾਰ ਕੋਵਿਡ-19 ਦਾ ਨਹੀਂ ਆਇਆ ਕੋਈ ਮਾਮਲਾ
Thursday, May 14, 2020 - 12:48 AM (IST)
ਬੈਂਕਾਕ (ਏ. ਪੀ.) - ਥਾਈਲੈਂਡ ਵਿਚ 2 ਮਹੀਨੇ ਤੋਂ ਜ਼ਿਆਦਾ ਸਮੇਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਵਿਡ-19 ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਥਾਈਲੈਂਡ ਵਿਚ ਬੁੱਧਵਾਰ ਨੂੰ ਇਸ ਨਾਲ ਕਿਸੇ ਦੀ ਵੀ ਜਾਨ ਨਹੀਂ ਗਈ। ਦੇਸ਼ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 3,107 ਮਾਮਲੇ ਸਾਹਮਣੇ ਆਏ ਹਨ ਅਤੇ 56 ਲੋਕਾਂ ਦੀ ਜਾਨ ਗਈ ਹੈ। ਥਾਈਲੈਂਡ ਵਿਚ ਮਈ ਦੀ ਸ਼ੁਰੂਆਤ ਤੋਂ ਹਰ ਦਿਨ ਨਵੇਂ ਮਾਮਲੇ 10 ਤੋਂ ਘੱਟ ਹੀ ਸਾਹਮਣੇ ਆ ਰਹੇ ਹਨ, ਸਿਰਫ 4 ਮਈ ਨੂੰ 18 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ 9 ਮਾਰਚ ਨੂੰ ਵੀ ਕੋਈ ਮਾਮਲਾ ਸਾਹਮਣੇ ਨਹੀਂ ਸੀ ਆਇਆ। ਥਾਈਲੈਂਡ ਦੇ ਅਧਿਕਾਰੀਆਂ ਨੇ ਇਥੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਰੈਸਤਰਾਂ ਵੀ ਪਿਛਲੇ ਹਫਤੇ ਦੁਬਾਰਾ ਖੋਲੇ ਗਏ ਸਨ ਪਰ ਉਨ੍ਹਾਂ ਵਿਚ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨਾ ਲਾਜ਼ਮੀ ਬਣਾਇਆ ਗਿਆ ਹੈ।