ਅਫਗਾਨਿਸਤਾਨ ''ਚ ਸੁਰੱਖਿਆ ਬਲਾਂ ਦੀ ਕਾਰਵਾਈ ''ਚ ਅੱਤਵਾਦੀ ਢੇਰ

Saturday, Mar 07, 2020 - 04:23 PM (IST)

ਅਫਗਾਨਿਸਤਾਨ ''ਚ ਸੁਰੱਖਿਆ ਬਲਾਂ ਦੀ ਕਾਰਵਾਈ ''ਚ ਅੱਤਵਾਦੀ ਢੇਰ

ਮਜ਼ਾਰ-ਏ-ਸ਼ਰੀਫ- ਅਫਗਾਨਿਸਤਾਨ ਵਿਚ ਉੱਤਰੀ ਸੂਬੇ ਬਾਲਖ ਦੇ ਚਾਮਤਾਲ ਜ਼ਿਲੇ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਸੁਰੱਖਿਆ ਬਲਾਂ ਦੀ ਹਵਾਈ ਕਾਰਵਾਈ ਵਿਚ 8 ਅੱਤਵਾਦੀ ਮਾਰੇ ਗਏ। ਉੱਤਰੀ ਖੇਤਰ ਵਿਚ ਫੌਜ ਦੇ ਬੁਲਾਰੇ ਮੁਹੰਮਦ ਹਨੀਫ ਰੇਜਾਈ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਖੂਫੀਆ ਸੂਚਨਾ ਦੇ ਆਧਾਰ 'ਤੇ ਜ਼ਿਲੇ ਦੇ ਚਾਰਸਾਈ ਅਲਬੁਰਜ ਇਲਾਕੇ ਵਿਚ ਸ਼ੁੱਕਰਵਾਰ ਨੂੰ ਤਾਲਿਬਾਨੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਸ ਕਾਰਵਾਈ ਵਿਚ ਪੰਜ ਹੋਰ ਅੱਤਵਾਦੀ ਜ਼ਖਮੀ ਵੀ ਹੋਏ ਹਨ। ਤਾਲਿਬਾਨ ਵਲੋਂ ਇਸ ਘਟਨਾ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।


author

Baljit Singh

Content Editor

Related News