ਨਵੇਂ ਸਾਲ ਦਾ ਜਸ਼ਨ ਮਨਾ ਰਹੇ ਮੁੰਡਿਆਂ ''ਤੇ ਚਾਕੂ ਨਾਲ ਹਮਲਾ

Wednesday, Jan 01, 2025 - 01:11 PM (IST)

ਨਵੇਂ ਸਾਲ ਦਾ ਜਸ਼ਨ ਮਨਾ ਰਹੇ ਮੁੰਡਿਆਂ ''ਤੇ ਚਾਕੂ ਨਾਲ ਹਮਲਾ

ਸਿਡਨੀ (ਏਜੰਸੀ)- ਸਿਡਨੀ ਅਤੇ ਮੈਲਬੌਰਨ ਵਿੱਚ ਨਵੇਂ ਸਾਲ ਦੇ ਜਸ਼ਨ ਦੌਰਾਨ 2 ਨੌਜਵਾਨਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਸ ਅਨੁਸਾਰ ਮੱਧ ਸਿਡਨੀ ਤੋਂ 20 ਕਿਲੋਮੀਟਰ ਪੱਛਮ ਵਿੱਚ ਗਿਲਡਫੋਰਡ ਉਪਨਗਰ ਅਤੇ ਸਮੁੰਦਰੀ ਉਪਨਗਰ ਬਲੇਅਰਗੋਵਰੀ ਵਿੱਚ ਨੌਜਵਾਨਾਂ ਉੱਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ। ਇਕ ਨਿਊਜ਼ ਏਜੰਸੀ ਮੁਤਾਬਕ ਸਿਡਨੀ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਰਾਤ 10:40 ਵਜੇ ਘਟਨਾ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੱਧ ਸਿਡਨੀ ਤੋਂ 20 ਕਿਲੋਮੀਟਰ ਪੱਛਮ ਵੱਲ ਗਿਲਡਫੋਰਡ ਉਪਨਗਰ ਦੇ ਇੱਕ ਪਾਰਕ ਵਿੱਚ ਪਹੁੰਚੀ।

ਇਹ ਵੀ ਪੜ੍ਹੋ: 3 ਮੁੰਡਿਆਂ ਦੀ ਮੌਤ ਮਗਰੋਂ ਇਸ ਸੋਸ਼ਲ ਮੀਡੀਆ App 'ਤੇ ਲੱਗਾ 1 ਕਰੋੜ ਡਾਲਰ ਦਾ ਜੁਰਮਾਨਾ

ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਕੁੱਝ ਲੋਕਾਂ ਦਾ ਇੱਕ ਸਮੂਹ ਪਾਰਕ ਵਿੱਚ ਕਥਿਤ ਤੌਰ 'ਤੇ ਨਾਜਾਇਜ਼ ਤੌਰ 'ਤੇ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ 17 ਸਾਲਾ ਨੌਜਵਾਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਤੋਂ ਇਲਾਵਾ ਸਮੁੰਦਰੀ ਉਪਨਗਰ ਬਲੇਅਰਗੋਵਰੀ ਵਿਚ ਸ਼ਾਮ ਕਰੀਬ 5.45 ਵਜੇ ਦੇ ਕਰੀਬ ਇਕ ਮੁੰਡੇ ਨੂੰ ਚਾਕੂ ਮਾਰ ਦਿੱਤਾ ਗਿਆ, ਜਿਸ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਹਮਲੇ ਦੇ ਸਬੰਧ ਵਿੱਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਨਵੇਂ ਸਾਲ ਦੀ ਪੂਰਬਲੀ ਸ਼ਾਮ 'ਤੇ ਜਸ਼ਨ ਮਨਾਉਣ ਲਈ 10 ਲੱਖ ਤੋਂ ਵੱਧ ਲੋਕ ਸ਼ਹਿਰ ਵਿੱਚ ਪਹੁੰਚੇ। ਸਿਡਨੀ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਵਿੱਚ ਪੁਲਸ ਨੇ 36 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀਆਂ ਹਮਲਾ, ਲੁੱਟ-ਖੋਹ ਅਤੇ ਹਥਿਆਰ ਰੱਖਣ ਸਮੇਤ ਵੱਖ-ਵੱਖ ਅਪਰਾਧਾਂ ਲਈ ਕੀਤੀਆਂ ਗਈਆਂ। 200,000 ਤੋਂ ਵੱਧ ਲੋਕ ਸ਼ਹਿਰ ਵਿੱਚ ਆਤਿਸ਼ਬਾਜ਼ੀ ਨੂੰ ਦੇਖਣ ਲਈ ਸਿਡਨੀ ਹਾਰਬਰ ਦੇ ਵੈਨਟੇਜ ਪੁਆਇੰਟਾਂ 'ਤੇ ਪਹੁੰਚੇ। ਉਥੇ ਹੀ ਮੈਲਬੌਰਨ ਵਿੱਚ ਪੁਲਸ ਨੇ ਹਥਿਆਰ ਰੱਖਣ ਦੇ ਦੋਸ਼ ਵਿੱਚ 14 ਲੋਕਾਂ ਨੂੰ ਗ੍ਰਿਫਤਾਰ ਕੀਤਾ। 

ਇਹ ਵੀ ਪੜ੍ਹੋ: 31 ਦਸੰਬਰ 2026 ਤੱਕ ਬਿਨਾਂ ਵੀਜ਼ਾ ਦੇ ਇਸ ਦੇਸ਼ ਦੀ ਯਾਤਰਾ ਕਰ ਸਕਣਗੇ ਭਾਰਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News