ਤਨਮਨਜੀਤ ਸਿੰਘ ਢੇਸੀ ਬੇਂਗਲੁਰੂ-ਲੰਡਨ ਉਡਾਣ ਨਾਲ ਨਿਰਾਸ਼

10/15/2018 1:08:08 PM

ਲੰਡਨ (ਏਜੰਸੀ)— ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਦੀ ਨਿਰਾਸ਼ਾ ਇਸ ਗੱਲ 'ਤੇ ਹੈ ਕਿ ਏਅਰ ਇੰਡੀਆ ਨੇ ਹੀਥਰੋ ਨੂੰ ਬੇਂਗਲੁਰੂ ਉਡਾਣ ਵਿਚ ਸੰਚਾਲਿਤ ਕਰਨ ਦਾ ਵਿਕਲਪ ਚੁਣਿਆ ਹੈ। ਇੱਥੇ ਦੱਸਣਯੋਗ ਹੈ ਕਿ ਢੇਸੀ ਲਗਾਤਾਰ ਲੰਡਨ ਹੀਥਰੋ ਅਤੇ ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਲਈ ਲਾਬਿੰਗ ਕਰਦੇ ਰਹੇ ਹਨ। 

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,''ਮੈਂ ਨਿਰਾਸ਼ ਹਾਂ ਕਿ ਇਕ ਸਾਲ ਦੇ ਵਧੇਰੇ ਸਮੇਂ ਤੋਂ ਲਗਾਤਾਰ ਇਸ ਉੱਚ ਪੱਧਰੀ ਚਰਚਾ ਦੇ ਬਾਅਦ, ਸਾਨੂੰ ਆਸ ਸੀ ਕਿ ਅਸੀਂ ਹੁਣ ਭਾਰਤ ਸਰਕਾਰ ਅਤੇ ਏਅਰ ਇੰਡੀਆ ਤੋਂ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਵਿਚਾਲੇ ਸਿੱਧੀਆਂ ਉਡਾਣਾਂ ਦੀ ਚੰਗੀ ਖਬਰ ਲਵਾਂਗੇ। ਇਸ ਪ੍ਰਸਤਾਵ ਨੂੰ ਲਾਗੂ ਕਰਨ ਦੀ ਥਾਂ ਮੈਂ ਹੀਥਰੋਂ ਤੋਂ ਨੇਵਾਰਕ ਉਡਾਣÎਾਂ ਬਦਲਣ ਦੀ ਬਜਾਏ ਹੀਥਰੋ ਤੋਂ ਅੰਮ੍ਰਿਤਸਰ ਤੱਕ ਬਦਲਣ ਲਈ ਦਿੱਲੀ ਵਿਚ ਪ੍ਰਸਤਾਵ ਦਿੱਤਾ ਸੀ। ਏਅਰ ਇੰਡੀਆ ਨੇ ਹੀਥਰੋ ਨੂੰ ਬੇਂਗਲੁਰੂ ਵਿਚ ਸੰਚਾਲਿਤ ਕਰਨ ਦਾ ਵਿਕਲਪ ਚੁਣਿਆ ਹੈ। ਬ੍ਰਿਟਿਸ਼ ਏਅਰਵੇਜ਼ ਪਹਿਲਾਂ ਹੀ ਉਸ ਮਾਰਗ ਨੂੰ ਸੰਚਾਲਿਤ ਕਰਦਾ ਹੈ ਅਤੇ ਇਸ ਲਈ ਏਅਰ ਇੰਡੀਆ ਬੀ.ਏ. ਦੇ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੇਗੀ। ਮੇਰਾ ਮੰਨਣਾ ਹੈ ਕਿ ਇਹ ਮੁਕਾਬਲਾ ਸਫਲ ਸਾਬਤ ਨਹੀਂ ਹੋਵੇਗਾ।'' 

ਉਨ੍ਹਾਂ ਨੇ ਕਿਹਾ ਕਿ ਕਿਸੇ ਹੋਰ ਏਅਰਲਾਈਨਜ਼ ਵੱਲੋਂ ਸਿੱਧੇ ਅੰਮ੍ਰਿਤਸਰ ਰੂਟ ਨੂੰ ਸੰਚਾਲਿਤ ਨਹੀਂ ਕੀਤਾ ਗਿਆ ਸੀ ਅਤੇ ਇਹ ਨਿਸ਼ਚਿਤ ਰੂਪ ਵਿਚ ਸਫਲ ਰਹਿੰਦਾ ਜਿਵੇਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਰੂਟ ਇਸ ਸਾਲ ਸਾਬਤ ਹੋਇਆ। ਮੈਨੂੰ ਉਮੀਦ ਹੈ ਕਿ ਭਾਰਤ ਦੇ ਹਾਲ ਹੀ ਵਿਚ ਕੀਤੇ ਦੌਰੇ ਦੌਰਾਨ ਜਿਹੜੇ ਪੰਜਾਬੀ ਸਿਆਸਤਦਾਨ ਮੈਨੂੰ ਮਿਲੇ ਹਨ ਉਹ ਪੰਜਾਬੀਆਂ ਦੇ ਹੱਕਾਂ ਲਈ ਲੜਨਗੇ। ਪੰਜਾਬ ਅਤੇ ਸੂਬੇ ਵਿਚ ਇਸ ਰੂਟ ਲਈ ਦਿੱਲੀ ਵਿਚ ਬਹਿਸ ਕਰਨ ਨਾਲ ਇਸ ਨੂੰ ਮੁੜ ਤੇਜ਼ੀ ਨਾਲ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ।


Related News