ਓਮਾਨ ’ਚ ਚੱਕਰਵਾਤੀ ਤੂਫ਼ਾਨ ‘ਸ਼ਾਹੀਨ’ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 5 ਹੋਈ

10/04/2021 6:03:21 PM

ਇੰਟਰਨੈਸ਼ਨਲ ਡੈਸਕ— ਓਮਾਨ ’ਚ ਚੱਕਰਵਾਤੀ ਤੂਫ਼ਾਨ ‘ਸ਼ਾਹੀਨ’ ਦੇ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 5 ਹੋ ਗਈ ਹੈ ਜਦਕਿ ਈਰਾਨ ਦੇ ਕਈ ਮਛੇਰੇ ਅਜੇ ਵੀ ਲਾਪਤਾ ਹਨ। ਉਥੇ ਹੀ ਤੂਫ਼ਾਨ ਓਮਾਨ ’ਚ ਅੱਗੇ ਵੱਧ ਕੇ ਥੋੜ੍ਹਾ ਕਮਜ਼ੋਰ ਪਿਆ ਹੈ।  ਓਮਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਚੱਕਰਵਾਤ ਇਥੇ ਪਹੁੰਚਿਆ ਸੀ। ਇਕ ਲਾਪਤਾ ਵਿਅਕਤੀ ਦੀ ਲਾਸ਼ ਉਨ੍ਹਾਂ ਨੂੰ ਬਰਾਮਦ ਹੋਈ ਹੈ, ਹੜ੍ਹ ’ਚ ਵਾਹਨ ਵਹਿ ਗਿਆ ਸੀ।

ਇਸੇ ਤਰ੍ਹਾਂ ਹੜ੍ਹ ’ਚ ਵਹਿਣ ਦੇ ਨਾਲ ਇਕ ਬੱਚੇ ਦੀ ਮੌਤ ਵੀ ਹੋ ਗਈ ਸੀ। ਉਥੇ ਹੀ ਜ਼ਮੀਨ ਖ਼ਿਸਕਣ ਨਾਲ ਏਸ਼ੀਆ ਦੇ ਦੋ ਲੋਕਾਂ ਦੀ ਮੌਤ ਹੋ ਗਈ। ਈਰਾਨ ’ਚ ਸਰਕਾਰੀ ਟੈਲੀਵਿਜ਼ਨ ਦੇ ਅਨੁਸਾਰ ਪਾਕਿਸਤਾਨ ਨਾਲ ਲੱਗੀ ਇਸਲਾਮਿਕ ਗਣਰਾਜ ਦੀ ਸਰਹੱਦ ਦੇ ਕੋਲ ਪਾਸਬੰਦਰ ਤੋਂ ਲਾਪਤਾ ਹੋਏ ਮਛੇਰਿਆਂ ’ਚੋਂ ਇਕ ਦੀ ਲਾਸ਼ ਬਚਾਅ ਵਰਕਰਾਂ ਨੂੰ ਬਰਾਮਦ ਹੋਈ ਹੈ। 

ਇਹ ਵੀ ਪੜ੍ਹੋ : ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ

ਇਸ ਤੋਂ ਪਹਿਲਾਂ ਈਰਾਨੀ ਸੰਸਦ ਦੇ ਉੱਪ ਪ੍ਰਧਾਨ ਅਲੀ ਨਿਕਜ਼ਾਦ ਨੇ ਐਤਵਾਰ ਨੂੰ ਕਿਹਾ ਸੀ ਕਿ ਚੱਕਰਵਾਤ ਕਾਰਨ ਘੱਟ ਤੋਂ ਘੱਟ 6 ਮਛੇਰਿਆਂ ਦੇ ਮਾਰੇ ਜਾਣ ਦੀ ਸ਼ੰਕਾ ਹੈ। ਹਿੰਦ ਮਹਾਸਾਗਰ ’ਚ ਆਉਣ ਵਾਲੇ ਚੱਕਰਵਾਤਾਂ ਦਾ ਅੰਦਾਜ਼ਾ ਲਗਾਉਣ ਵਾਲੇ ਮੁੱਖ ਕੇਂਦਰ, ਭਾਰਤ ਮੌਸਮ ਵਿਗਿਆਨ ਨੇ ਕਿਹਾ ਕਿ ਸ਼ਾਹੀਨ ਦੇ ਕਾਰਨ ਹਵਾਵਾਂ ਹੁਣ 90 ਕਿਲੋਮੀਟਰ ਪ੍ਰਤੀ ਘੰਟਾ (55 ਮੀਲ ਪ੍ਰਤੀ ਘੰਟੇ) ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ ਅਤੇ ਅੱਗੇ ਵੀ ਤਬਦੀਲ ਹੋਣ ਦਾ ਅੰਦਾਜ਼ਾ ਲਗਾਇਆ ਹੈ। ‘ਸ਼ਾਹੀਨ’ ਜਦੋਂ ਪਹੁੰਚਿਆ ਸੀ, ਤਾਂ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। 

ਇਹ ਵੀ ਪੜ੍ਹੋ : ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News