ਅਫਗਾਨਿਸਤਾਨ 'ਚ ਤਾਲਿਬਾਨ ਦੇ ਹਮਲੇ, 8 ਪੁਲਸ ਮੁਲਾਜ਼ਮ ਮਰੇ

Saturday, Jul 21, 2018 - 01:26 PM (IST)

ਅਫਗਾਨਿਸਤਾਨ 'ਚ ਤਾਲਿਬਾਨ ਦੇ ਹਮਲੇ, 8 ਪੁਲਸ ਮੁਲਾਜ਼ਮ ਮਰੇ

ਕਾਬੁਲ— ਅਫਗਾਨਿਸਤਾਨ ਦੇ ਗਜ਼ਨੀ ਸੂਬੇ ਵਿਚ ਤਾਲਿਬਾਨ ਲੜਾਕਿਆਂ ਨੇ ਕਈ ਹਮਲੇ ਕੀਤੇ, ਜਿਨ੍ਹਾਂ ਵਿਚ ਘੱਟੋ-ਘੱਟ 8 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜ਼ਿਲਾ ਗਵਰਨਰ ਸਾਈਬ ਖਾਨ ਇਲਹਾਮ ਨੇ ਕਿਹਾ ਕਿ ਬੀਤੀ ਦੇਰ ਰਾਤ ਕਰਾਬਾਗ ਜ਼ਿਲੇ ਵਿਚ ਅੱਤਵਾਦੀਆਂ ਨੇ ਪੁਲਸ ਸੁਰੱਖਿਆ ਚੌਕੀਆਂ ਅਤੇ ਕੰਪਲੈਕਸਾਂ 'ਚ ਕਈ ਹਮਲੇ ਕੀਤੇ।

ਇਸ ਹਮਲੇ ਲਈ ਤਾਲਿਬਾਨ ਦੇ ਬੁਲਾਰੇ ਜੈਬਿਹੁਲਾਹ ਮੁਜਾਹਿਦ ਨੇ ਫੋਨ 'ਤੇ ਜ਼ਿੰਮੇਵਾਰੀ ਲਈ ਹੈ। ਉਸ ਨੇ ਦੱਸਿਆ ਕਿ ਪੁਲਸ ਦੇ 16 ਜਵਾਨ ਮਾਰੇ ਗਏ ਅਤੇ ਜ਼ਿਲਾ ਸਥਿਤ ਸਰਕਾਰੀ ਕੰਪਾਊਂਡ ਨਸ਼ਟ ਹੋ ਗਿਆ ਜਦ ਕਿ ਜਾਣਕਾਰੀ ਮੁਤਾਬਕ 8 ਪੁਲਸ ਮੁਲਾਜ਼ਮਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ 19 ਜੁਲਾਈ ਨੂੰ ਅਫਗਾਨ ਦੇ ਕੁੰਦੁਜ ਸਥਿਤ ਸਕਿਓਰਿਟੀ ਚੈੱਕ ਪੁਆਇੰਟ 'ਤੇ ਵੱਡੀ ਗਿਣਤੀ 'ਚ ਤਾਲਿਬਾਨੀ ਅੱਤਵਾਦੀਆਂ ਨੇ ਹਮਲਾ ਕੀਤਾ। ਅਫਗਾਨੀ ਸੁਰੱਖਿਆ ਫੌਜ ਨੇ ਮੋਰਚਾ ਸੰਭਾਲਦੇ ਹੋਏ 17 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।


Related News