ਤਾਜਿਕਿਸਤਾਨ ਦੇ ਰਾਸ਼ਟਰਪਤੀ ਬੋਲੇ-ਤਾਲਿਬਾਨ ਨੂੰ ਨਹੀਂ ਦੇਵਾਂਗੇ ਮਾਨਤਾ
Friday, Sep 17, 2021 - 10:39 AM (IST)
![ਤਾਜਿਕਿਸਤਾਨ ਦੇ ਰਾਸ਼ਟਰਪਤੀ ਬੋਲੇ-ਤਾਲਿਬਾਨ ਨੂੰ ਨਹੀਂ ਦੇਵਾਂਗੇ ਮਾਨਤਾ](https://static.jagbani.com/multimedia/2021_9image_10_39_125400723xfcvgj.jpg)
ਕਾਬੁਲ- ਅਫਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨੀਆਂ ਨੂੰ ਮਾਨਤਾ ਦਿਵਾਉਣ ਲਈ ਪਾਕਿਸਤਾਨ ਨੇ ਕੂਟਨੀਤੀ ਮੁਹਿੰਮ ਸ਼ੁਰੂ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੂੰ ਆਪਣੇ ਪਹਿਲੇ ਪੜਾਅ ਦੁਸ਼ਾਂਬੇ ’ਚ ਹੀ ਕਰਾਰਾ ਝੱਟਕਾ ਲਗਾ ਜਦੋਂ ਤਾਜਿਕਿਸਤਾਨ ਦੇ ਰਾਸ਼ਟਰਪਤੀ ਇਮੋਮਾਲੀ ਰਹਿਮੋਨ ਨੇ ਸਾਫ਼-ਸਾਫ਼ ਕਿਹਾ ਕਿ ਉਹ ਜ਼ੁਲਮ ਨਾਲ ਬਣੀ ਸਰਕਾਰ ਨੂੰ ਮਾਨਤਾ ਨਹੀਂ ਦੇਣਗੇ। ਰਹਿਮੋਨ ਨੂੰ ਆਪਣੇ ਦੇਸ਼ ਦੀਆਂ ਸਰਹੱਦਾਂ ’ਤੇ ਤਾਲਿਬਾਨ ਦੇ ਮੰਡਰਾਉਂਦੇ ਖਤਰੇ ਨੂੰ ਲੈ ਕੇ ਚਿੰਤਾ ਹੈ। ਰੂਸ ਨੇ ਵੀ ਤਾਜਿਕਿਸਤਾਨ ’ਚ ਆਪਣੇ ਮਿਲਟਰੀ ਬੇਸ ’ਤੇ ਨਵੀਂਆਂ ਹਥਿਆਰ ਪ੍ਰਣਾਲੀਆਂ ਭੇਜੀਆਂ ਹਨ।