ਸੀਰੀਆ: ਦਮਿਸ਼ਕ ਚਰਚ ''ਚ ਵੱਡੇ ਆਤਮਘਾਤੀ ਹਮਲੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 25, ਕਈ ਜ਼ਖਮੀ

Monday, Jun 23, 2025 - 09:18 PM (IST)

ਸੀਰੀਆ: ਦਮਿਸ਼ਕ ਚਰਚ ''ਚ ਵੱਡੇ ਆਤਮਘਾਤੀ ਹਮਲੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 25, ਕਈ ਜ਼ਖਮੀ

ਵੈੱਬ ਡੈਸਕ : ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਇੱਕ ਚਰਚ 'ਚ ਐਤਵਾਰ ਨੂੰ ਇੱਕ ਭਿਆਨਕ ਆਤਮਘਾਤੀ ਧਮਾਕਾ ਹੋਇਆ ਜਦੋਂ ਉੱਥੇ ਇੱਕ ਪ੍ਰਾਰਥਨਾ ਸਭਾ ਚੱਲ ਰਹੀ ਸੀ। ਹਮਲੇ ਵਿੱਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਮਲਾ ਰਾਜਧਾਨੀ ਦੇ ਕੇਂਦਰ 'ਚ ਹੋਇਆ, ਜਿਸਨੂੰ ਸੀਰੀਆਈ ਸ਼ਾਸਨ ਦਾ ਸਭ ਤੋਂ ਸੁਰੱਖਿਅਤ ਖੇਤਰ ਮੰਨਿਆ ਜਾਂਦਾ ਹੈ। ਸਰਕਾਰੀ ਮੀਡੀਆ ਨੇ ਇਸਨੂੰ ਇੱਕ ਕਾਇਰਤਾਪੂਰਨ ਅੱਤਵਾਦੀ ਹਮਲਾ ਦੱਸਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਡਵੈਲਾ ਖੇਤਰ ਵਿੱਚ ਸਥਿਤ ਮਾਰ ਏਲੀਆਸ ਚਰਚ ਵਿੱਚ ਇੱਕ ਆਤਮਘਾਤੀ ਬੰਬ ਧਮਾਕਾ ਹੋਇਆ। ਜਿਸ 'ਚ 25 ਲੋਕਾਂ ਦੀ ਮੌਤ ਹੋ ਗਈ। ਸੀਰੀਆ ਦੇ ਸੁਰੱਖਿਆ ਸੂਤਰਾਂ ਦੇ ਅਨੁਸਾਰ, ਹਮਲਾਵਰ ਨੇ ਚਰਚ ਦੇ ਅੰਦਰ ਆਪਣੇ ਆਪ ਨੂੰ ਉਡਾ ਲਿਆ।

ਸੀਰੀਆ ਦੇ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਦਮਿਸ਼ਕ ਦੇ ਦੁਵੇਲਾ ਖੇਤਰ ਵਿੱਚ ਸਥਿਤ ਸੇਂਟ ਏਲੀਆਸ ਚਰਚ ਵਿੱਚ ਭਿਆਨਕ ਆਤਮਘਾਤੀ ਹਮਲਾ ਅੱਤਵਾਦੀ ਸੰਗਠਨ ਆਈਐੱਸਆਈਐੱਸ ਨਾਲ ਜੁੜੇ ਇੱਕ ਆਤਮਘਾਤੀ ਹਮਲਾਵਰ ਦੁਆਰਾ ਕੀਤਾ ਗਿਆ ਸੀ। ਮੰਤਰਾਲੇ ਦੇ ਅਨੁਸਾਰ, ਹਮਲਾਵਰ ਪਹਿਲਾਂ ਚਰਚ 'ਚ ਦਾਖਲ ਹੋਇਆ, ਭੀੜ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਅਤੇ ਫਿਰ ਇੱਕ ਵਿਸਫੋਟਕ ਜੈਕੇਟ ਨਾਲ ਆਪਣੇ ਆਪ ਨੂੰ ਉਡਾ ਲਿਆ।

ਸੀਰੀਆ ਦੇ ਸੂਚਨਾ ਮੰਤਰੀ ਡਾ. ਹਮਜ਼ਾ ਅਲ-ਮੁਸਤਫਾ ਨੇ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਅਸੀਂ ਦੁਵੈਲਾ ਵਿੱਚ ਚਰਚ 'ਤੇ ਹੋਏ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਇਹ ਕਾਇਰਤਾਪੂਰਨ ਕਾਰਵਾਈ ਨਾਗਰਿਕ ਏਕਤਾ ਤੇ ਭਾਈਚਾਰੇ ਦੀਆਂ ਸਾਡੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸੀਰੀਆਈ ਸਮਾਜ ਰਾਸ਼ਟਰੀ ਏਕਤਾ ਅਤੇ ਨਾਗਰਿਕ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਸਾਰੇ ਭਾਈਚਾਰਿਆਂ ਵਿੱਚ ਭਾਈਚਾਰਾ ਮਜ਼ਬੂਤ ​​ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਦੁਹਰਾਇਆ ਕਿ ਸਰਕਾਰ ਦੇਸ਼ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਤਵਾਦੀ ਸੰਗਠਨਾਂ ਵਿਰੁੱਧ ਸਖ਼ਤ ਕਾਰਵਾਈ ਕਰਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News