ਸੀਰੀਆ ''ਚ ਹਮਲੇ ਨਾਲ ਅਸਦ ਨੂੰ ਮਿਲੇਗਾ ਸਖਤ ਸੰਦੇਸ਼: ਮੈਟਿਸ
Saturday, Apr 14, 2018 - 08:57 AM (IST)

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਿਹਾ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸਖਤ ਸੰਦੇਸ਼ ਦੇਣ ਲਈ ਹਵਾਈ ਹਮਲੇ ਕੀਤੇ ਗਏ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਅੱਜ ਤੜਕੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਕਈ ਹਵਾਈ ਹਮਲੇ ਕੀਤੇ।
ਸੀਰੀਆ ਨੇ ਪਿਛਲੇ ਹਫਤੇ ਵਿਦਰੋਹੀਆਂ ਵਿਰੁੱਧ ਰਾਸਾਇਣਿਕ ਗੈਸ ਦਾ ਇਸਤੇਮਾਲ ਕੀਤਾ ਸੀ। ਰਾਸਾਇਣਿਕ ਗੈਸ ਹਮਲੇ ਵਿਰੁੱਧ ਸੀਰੀਆ ਨੂੰ ਸਬਕ ਸਿਖਾਉਣ ਲਈ ਤਾਜ਼ਾ ਹਮਲੇ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਅਸਦ ਸਰਕਾਰ ਲਗਾਤਾਰ ਕਥਿਤ ਰਾਸਾਇਣਿਕ ਹਮਲੇ ਤੋਂ ਇਨਕਾਰ ਕਰ ਰਹੀ ਹੈ। ਇਸ ਸਰਕਾਰ ਨੂੰ ਰੂਸ ਦਾ ਸਮਰਥਨ ਹਾਸਲ ਹੈ।