ਸਿਡਨੀ ਕਰੇਗਾ ਮੇਜ਼ਬਾਨੀ 18,19, ਅਤੇ 20 ਅਪ੍ਰੈਲ ਨੂੰ ਹੋਣ ਵਾਲੀਆਂ 37ਵੀਆਂ ਸਿੱਖ ਖੇਡਾਂ ਦੀ

Friday, Mar 07, 2025 - 03:45 PM (IST)

ਸਿਡਨੀ ਕਰੇਗਾ ਮੇਜ਼ਬਾਨੀ 18,19, ਅਤੇ 20 ਅਪ੍ਰੈਲ ਨੂੰ ਹੋਣ ਵਾਲੀਆਂ 37ਵੀਆਂ ਸਿੱਖ ਖੇਡਾਂ ਦੀ

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਵਿੱਚ ਹੋਣ ਵਾਲੀਆਂ 37ਵੀਆਂ ਸਿੱਖ ਖੇਡਾਂ ਦੀ ਮੇਜ਼ਬਾਨੀ ਇਸ ਵਾਰ ਸਿਡਨੀ ਵਿੱਚ ਹੋਵੇਗੀ। ਇਹ ਖੇਡਾਂ 18 ,19, ਅਤੇ 20 ਅਪ੍ਰੈਲ ਨੂੰ ਸਿਡਨੀ ਦੇ ਮੈਕਲੈਨ ਸਟ੍ਰੀਟ ਬਾਸ ਹਿੱਲ ਵਿਖੇ ਹੋਣਗੀਆਂ। ਇਸ ਮੌਕੇ ਕਮੇਟੀ ਮੈਂਬਰ ਰਣਜੀਤ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਡਨੀ ਵਿੱਚ ਹੋਣ ਜਾ ਰਹੀਆਂ ਸਿੱਖ ਖੇਡਾਂ ਦੀ ਤਿਆਰੀ ਬੜੇ ਉਤਸ਼ਾਹ ਅਤੇ ਜ਼ੋਰਦਾਰ ਤਰੀਕੇ ਨਾਲ ਚੱਲ ਰਹੀ ਹੈ। ਦਰਸ਼ਕਾਂ ਨੂੰ ਇਨ੍ਹਾਂ ਖੇਡਾਂ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਚੱਕਰਵਾਤ ਐਲਫ੍ਰੇਡ ਦੀ ਦਸਤਕ, ਘਰਾਂ ਦੀ ਬਿਜਲੀ ਗੁੱਲ, ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ 

ਸਿੱਖ ਖੇਡਾਂ ਵਿੱਚ ਇਸ ਵਾਰ 15 ਖੇਡਾਂ ਤੋਂ ਵੱਧ ਖੇਡਾਂ ਵਿੱਚ ਤਕਰੀਬਨ 6000 ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣਗੇ ਅਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਤਿੰਨ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਸਿਡਨੀ, ਮੈਲਬੌਰਨ, ਐਡੀਲੇਡ ਬ੍ਰਿਸਬੇਨ ਅਤੇ ਆਸਟ੍ਰੇਲੀਆ ਦੇ ਹੋਰ ਵੱਖ-ਵੱਖ ਰਾਜਾਂ ਤੇ ਅਤੇ ਦੇਸ਼ਾਂ ਤੋਂ ਦਰਸ਼ਕ ਆਉਣਗੇ ਜੋ ਇਨ੍ਹਾਂ ਖੇਡਾਂ ਦੀ ਰੌਣਕ ਨੂੰ ਹੋਰ ਵੀ ਵਧਾਉਣਗੇ। ਉਨ੍ਹਾਂ ਦੱਸਿਆ ਕਿ ਕਮੇਟੀ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਵਿੱਚ ਜੁਟੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News