ਸਿਡਨੀ ਖੇਡ ਮੇਲੇ ਦਾ ਕਲੱਬ ਮੈਂਬਰਾਂ ਵੱਲੋਂ ਪੋਸਟਰ ਰਿਲੀਜ਼ !
Wednesday, Oct 23, 2024 - 03:30 PM (IST)
ਸਿਡਨੀ (ਚਾਂਦਪੁਰੀ,ਖ਼ੁਰਦ,ਸੈਣੀ):- ਗੁਰਪਿੰਦਰ ਉੱਪਲ ਅਤੇ ਪੰਜਾਬ ਸਪੋਰਟਸ ਕਲੱਬ ਐੱਨ.ਐੱਸ. ਡਬਲਯੂ. ਸਿਡਨੀ ਕਲੱਬ ਦੇ ਮੈਂਬਰਾਂ ਵੱਲੋਂ ਅੱਜ ਸਿਡਨੀ ਵਿੱਚ ਹੋਣ ਜਾ ਰਹੇ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੁਰਪਿੰਦਰ ਉੱਪਲ ਨੇ ਕਿਹਾ ਕਿ ਸਿਡਨੀ ਖੇਡ ਮੇਲੇ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਪੂਰੇ ਕਲੱਬ ਦੇ ਮੈਂਬਰ ਆਪੋ-ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਦਰਸ਼ਕਾਂ ਨੂੰ ਹਰ ਖੇਡ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ। 3 ਨਵੰਬਰ ਨੂੰ ਸਿਡਨੀ ਦੇ ਬਲੈਕਟਾਊਨ ਦੀ ਸ਼ੋਅਗਰਾਊਂਡ ਵਿਖੇ ਹੋਣ ਜਾ ਰਹੇ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਕਮੇਟੀ ਮੈਂਬਰਾਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: 14 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਨੇ ਜਿੱਤਿਆ ਅਮਰੀਕਾ ਦਾ ਟੌਪ ਯੰਗ ਸਾਇੰਟਿਸਟ ਖਿਤਾਬ
ਇਸ ਖੇਡ ਮੇਲੇ ਵਿੱਚ ਕਬੱਡੀ, ਸੌਕਰ, ਵਾਲੀਬਾਲ, ਅਤੇ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਸਾਡੇ ਕਲੱਬ ਦੇ ਮੈਂਬਰਾਂ ਰਾਜਨ ਓਹਰੀ, ਗੁਰਪਿੰਦਰ ਉੱਪਲ, ਹਰਜੀਤ ਪੰਧੇਰ, ਗੈਰੀ ਗਰੇਵਾਲ਼, ਮਨਜਿੰਦਰ ਚੌਹਾਨ, ਗੁਰਬੀਰ ਬਰਾੜ, ਹਰਪ੍ਰੀਤ ਬਰਾੜ, ਗੁਰਮਿੰਦਰ ਤਤਲਾ, ਨਰਵੀਰ ਤਤਲਾ, ਜਗਵੰਤ ਸੰਧੂ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਜਗਮੀਤ ਸਿੰਘ, ਦੇਵੀ ਅਤੇ ਗਗਨ ਸੰਧੂ ਆਦਿ ਵੱਲੋਂ ਖੇਡ ਮੇਲਾ ਕਰਵਾਉਣ ਦਾ ਸਿਰਫ ਇੱਕ ਉਦੇਸ਼ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਖੇਰਾ, ਬਿੱਲੂ ਸਿੰਘ, ਚਰਨ ਪ੍ਰਤਾਪ ਸਿੰਘ ਟਿੰਕੂ, ਰਾਕੇਸ਼ ਚੌਧਰੀ, ਅਮਰ ਸਿੰਘ ,ਕਮਲ ਬੈਂਸ ,ਗੈਵੀ,ਅਤੁਲ ,ਡਾ. ਰਮਨ ਔਲਖ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: US Election: ਕਮਲਾ ਹੈਰਿਸ ਦੇ ਸਮਰਥਨ 'ਚ ਆਏ ਬਿਲ ਗੇਟਸ, 50 ਮਿਲੀਅਨ ਡਾਲਰ ਦਾ ਦਿੱਤਾ ਦਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8