ਆਸਟ੍ਰੇਲੀਆ ਭਰ ’ਚ ਜੋਸ਼-ਖਰੋਸ਼ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ

Wednesday, Dec 31, 2025 - 07:29 PM (IST)

ਆਸਟ੍ਰੇਲੀਆ ਭਰ ’ਚ ਜੋਸ਼-ਖਰੋਸ਼ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਉਤਸ਼ਾਹ, ਜੋਸ਼-ਖਰੋਸ਼ ਤੇ ਨਵੀਆਂ ਉਮੰਗਾਂ ਨਾਲ ਕੀਤਾ ਗਿਆ। ਰਾਤ 12 ਵੱਜਦੇ ਸਾਰ ਹੀ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ, ਮੈਲਬੋਰਨ, ਪਰਥ, ਐਡੀਲੇਡ, ਗੋਲਡ ਕੋਸਟ ਤੇ ਬ੍ਰਿਸਬੇਨ ਵਿਖੇ ਬਹੁਤ ਹੀ ਮਨਮੋਹਣੀ ਤੇ ਦਿਲਕਸ਼ ਆਤਿਸ਼ਬਾਜੀ ਕੀਤੀ ਗਈ। 

ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਸਿਟੀ, ਸਾਊਥ ਬੈਂਕ ਵਿਖੇ ਵੀ ਬੀਤੇ ਸਾਲ ਨੂੰ ਅਲਵਿਦਾ ਕਹਿਣ ਤੇ ਨਵੇਂ ਸਾਲ ਦੇ ਸਵਾਗਤ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਵੇਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜੋ ਕਿ ਦੇਰ ਰਾਤ ਤੱਕ ਆਤਿਸ਼ਬਾਜੀ ਦਾ ਨਜ਼ਾਰਾ ਵੇਖਣ ਲਈ ਰੁਕੇ ਰਹੇ। ਰਾਤ 7.45 ਵਜੇ ਤੇ ਫਿਰ ਰਾਤ 12 ਵੱਜਦੇ ਹੀ ਆਤਿਸ਼ਬਾਜੀ ਦਾ ਬਹੁਤ ਹੀ ਮਨਮੋਹਣਾ ਨਜ਼ਾਰਾ ਵੇਖਣ ਨੂੰ ਮਿਲਿਆ ਤੇ ਸਾਰੇ ਲੋਕ ਖੁਸ਼ੀ ਵਿਚ ਖੀਵੇਂ  ਹੋ ਕੇ ਇਕ ਦੂਸਰੇ ਨੂੰ ਸ਼ੁਭਕਾਮਨਾਵਾ ਦਿੱਤੀਆ ਤੇ ਨਵੇਂ ਸਾਲ 2026 ਦੇ ਸਵਾਗਤ ਵਿੱਚ ਖੁਸ਼-ਆਮਦੀਦ ਆਖਿਆ। ਕ੍ਰਿਸਮਸ ਤੋਂ ਲੈ ਕੇ ਨਵੇਂ ਸਾਲ ਦੀ ਆਮਦ ਤੱਕ ਪੂਰਾ ਹਫਤਾ ਲੋਕ ਛੁੱਟੀਆਂ ਮਨਾਉਦੇ ਹੋਏ ਖਰੀਦਦਾਰੀ ਕਰਦੇ ਰਹੇ ਤੇ ਤੋਹਫੇ, ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਨਵੇਂ ਸਾਲ ਦੇ ਜਸ਼ਨ ਮਨਾਉਦੇ ਰਹੇ। ਨਵੇਂ ਸਾਲ ਦੀ ਆਮਦ 'ਤੇ ਕੁਝ ਸਥਾਨਕ ਲੋਕਾਂ ਵਲੋਂ ਗਿਰਜਾ ਘਰ ਵਿਚ ਪ੍ਰਥਾਨਾ ਸਭਾਵਾਂ ਕੀਤੀਆ ਤੇ ਭਾਰਤੀ ਭਾਈਚਾਰੇ ਵੱਲੋਂ ਵੀ ਨਵਾਂ ਸਾਲ ਮੰਦਿਰਾਂ ਤੇ ਗੁਰੂਘਰਾਂ ਵਿਖੇ ਨਤਮਸਤਕ ਹੋ ਕੇ ਬੜੇ ਹੀ ਉਤਸ਼ਾਹ ਤੇ ਉਮੰਗ ਨਾਲ ਮਨਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News