ਸਿਡਨੀ ਦੇ ਦੀਵਾਲੀ ਮੇਲੇ 'ਤੇ ਸੁਰਜੀਤ ਭੁੱਲਰ ਨੇ ਲਾਈਆਂ ਰੌਣਕਾਂ, ਨਵੇਂ ਪੁਰਾਣੇ ਗੀਤਾਂ ਨਾਲ ਝੂਮਣ ਲਾ 'ਤੇ ਦਰਸ਼ਕ

Monday, Nov 03, 2025 - 08:32 AM (IST)

ਸਿਡਨੀ ਦੇ ਦੀਵਾਲੀ ਮੇਲੇ 'ਤੇ ਸੁਰਜੀਤ ਭੁੱਲਰ ਨੇ ਲਾਈਆਂ ਰੌਣਕਾਂ, ਨਵੇਂ ਪੁਰਾਣੇ ਗੀਤਾਂ ਨਾਲ ਝੂਮਣ ਲਾ 'ਤੇ ਦਰਸ਼ਕ

ਸਿਡਨੀ (ਸੰਨੀ ਚਾਂਦਪੁਰੀ) : ਸਿਡਨੀ ਵਿੱਚ ਬੀਤੇ ਦਿਨ ਹੋਏ ਦੀਵਾਲੀ ਮੇਲੇ ਦੀ ਚਮਕਾਰ ਪੰਜਾਬੀਆਂ ਦੇ ਦਿਲਾਂ 'ਤੇ ਵੱਖਰੀ ਛਾਪ ਛੱਡ ਗਈ। ਸਿਡਨੀ ਦੇ ਸ਼ਹਿਰ ਬਲੈਕਟਾਊਨ ਦੇ ਲੇਜ਼ਰ ਸੈਂਟਰ ਬਲਾਕਟਾਊਨ ਵਿਖੇ ਹੋਏ ਇਸ ਮੇਲੇ ਦੀਆਂ ਖੂਬ ਚਰਚਾਵਾਂ ਸਨ। ਗਿੱਲ ਟਰਾਂਸਪੋਰਟ ਵੱਲੋਂ ਕਰਵਾਏ ਗਏ ਇਸ ਮੇਲੇ ਵਿੱਚ ਦਰਸ਼ਕਾਂ ਨੇ ਭਾਰੀ ਇਕੱਠ ਨਾਲ ਹਾਜ਼ਰੀ ਭਰ ਇਸ ਮੇਲੇ ਨੂੰ ਸਫਲ ਬਣਾ ਦਿੱਤਾ।

PunjabKesari

PunjabKesari

ਪੰਜਾਬ ਦੇ ਉੱਘੇ ਗਾਇਕ ਸੁਰਜੀਤ ਭੁੱਲਰ ਵੱਲੋਂ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਿਆ ਗਿਆ। ਪੰਜਾਬ ਦੇ ਉੱਘੇ ਗਾਇਕ ਨੇ ਮੰਚ 'ਤੇ ਆ ਸਿਡਨੀ ਵਾਸੀਆਂ ਦੀਆਂ ਤਾੜੀਆਂ ਨਾਲ ਕੀਤੇ ਸਵਾਗਤ ਨੂੰ ਕਬੂਲਦਿਆਂ ਸਟੇਜ ਤੋਂ ਦਰਸ਼ਕਾਂ ਵੱਲੋਂ ਫ਼ਤਿਹ ਦੀ ਸਾਂਝ ਪਾਈ ਗਈ ਅਤੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਮਕਬੂਲ ਕੀਤੇ ਸੁਰਜੀਤ ਭੁੱਲਰ ਦੇ ਗਾਏ ਗਾਣੇ ਅਜੇ ਸਫਾਰੀ ਸਮਝ ਸੋਹਣੀਏ 5911 ਨੂੰ, ਬਹੁਤਿਆਂ ਪਿਆਰਾਂ ਵਾਲੀਏ, ਜੇਠ ਦੇ ਦੁਪਹਿਰੇ, 36 ਕਮੀਆਂ, ਕਿਤਾਬ ਆਦਿ ਗਾਣੇ ਗਾ ਕੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।

PunjabKesari

ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ਼ੋਅ ਦੇ ਪ੍ਰਬੰਧਕ ਮੰਨਾ ਗਿੱਲ ਟਰਾਂਸਪੋਰਟ ਨੇ ਕਿਹਾ ਅਸੀਂ ਦੀਵਾਲੀ ਮੇਲੇ ਨੂੰ ਸਫਲ ਬਣਾਉਣ ਲਈ ਪਹੁੰਚੇ ਸਾਰੇ ਹੀ ਦਰਸ਼ਕਾਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਕਿਹਾ ਕਿ ਇਹੋ ਜਿਹੇ ਸੱਭਿਆਚਾਰਕ ਮੇਲੇ ਪੰਜਾਬੀਆਂ ਨੂੰ ਵਤਨੋਂ ਦੂਰ ਵੀ ਪੰਜਾਬੀਅਤ ਅਤੇ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਕੰਮ ਕਰਦੇ ਹਨ। ਇਸ ਮੌਕੇ ਉਹਨਾਂ ਨਾਲ ਭੁਪਿੰਦਰ ਜੌਹਲ, ਜਗਵੰਤ ਸਿੰਘ, ਨਵਦੀਪ ਸਿੰਘ, ਗੁਰਿੰਦਰ ਸਿੰਘ, ਹਰਪ੍ਰੀਤ ਸਿੱਧਵਾਂ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰਪਾਲ ਸਿੰਘ, ਵਰਿੰਦਰ  ਸਿੰਘ, ਸੁੱਖੀ, ਸਾਗਰ ਅਰੋੜਾ, ਰਵੀ, ਵਿਕਰਮ, ਮਹਿਕ, ਰਾਜ, ਹੁਸਨ, ਨਮਨ, ਡੇਵ ਡਾਇਰੈਕਟਰ, ਜੋਬਨ ਮਨੀ ਰੁੜਕੀ ਆਦਿ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News