ਸੂਡਾਨ ''ਚ ਡੇਂਗੂ ਬੁਖ਼ਾਰ ਦੇ 2,500 ਤੋਂ ਵੱਧ ਮਾਮਲੇ ਦਰਜ: ਸਿਹਤ ਮੰਤਰਾਲਾ

Friday, Oct 18, 2024 - 05:23 PM (IST)

ਖਾਰਤੂਮ(ਏਜੰਸੀ)- ਸੂਡਾਨ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ ਦੇ 5 ਸੂਬਿਆਂ ਵਿੱਚ ਡੇਂਗੂ ਬੁਖਾਰ ਦੇ 2,520 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 13 ਦੀ ਮੌਤ ਹੋ ਗਈ ਹੈ। ਮੰਤਰਾਲਾ ਨੇ ਕਿਹਾ ਕਿ ਖਾਰਤੂਮ, ਉੱਤਰੀ ਕੋਰਡੋਫਨ, ਕਾਸਾਲਾ, ਗੇਦਾਰੇਫ ਅਤੇ ਸਿਨਾਰ ਸੂਬਿਆਂ ਵਿੱਚ ਸੰਕਰਮਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਮੁਹਿੰਮ ਨੂੰ ਅੱਗੇ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ: 'ਪੂਰੀ ਦੁਨੀਆ ਲਈ ਚੰਗਾ ਦਿਨ' - ਹਮਾਸ ਨੇਤਾ ਸਿਨਵਰ ਦੀ ਹੱਤਿਆ 'ਤੇ ਬੋਲੇ ਜੋਅ ਬਾਈਡੇਨ

ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਡੇਂਗੂ ਬੁਖਾਰ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਮੱਛਰਾਂ ਦੇ ਕੱਟਣ ਨਾਲ ਲੋਕਾਂ ਵਿੱਚ ਫੈਲਦਾ ਹੈ। ਜ਼ਿਆਦਾਤਰ ਸੰਕਰਮਿਤ ਵਿਅਕਤੀਆਂ ਵਿਚ ਇਸ ਦੇ ਕੋਈ ਲੱਛਣ ਨਹੀਂ ਆਉਂਦੇ। ਇਸ ਵਿਚ ਆਮ ਤੌਰ 'ਤੇ ਤੇਜ਼ ਬੁਖਾਰ, ਸਿਰ ਦਰਦ, ਢਿੱਡ ਵਿੱਚ ਤੇਜ਼ ਦਰਦ, ਮਤਲੀ, ਉਲਟੀਆਂ, ਥਕਾਵਟ, ਚਮੜੀ 'ਤੇ ਲਾਲ ਧੱਫੜ, ਘੱਟ ਬਲੱਡ ਪ੍ਰੈਸ਼ਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ। ਪਰ ਗੰਭੀਰ ਮਾਮਲਿਆਂ ਵਿੱਚ ਡੇਂਗੂ ਬੁਖਾਰ ਘਾਤਕ ਹੋ ਸਕਦਾ ਹੈ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਦੀ ਜੰਗ 'ਚ ਕਿਮ ਜੋਂਗ ਦੀ ਐਂਟਰੀ

ਅਪ੍ਰੈਲ 2023 ਵਿੱਚ ਸੂਡਾਨੀ ਹਥਿਆਰਬੰਦ ਬਲਾਂ ਅਤੇ ਰੈਪਿਡ ਸਪੋਰਟ ਫੋਰਸਿਜ਼ ਵਿਚਕਾਰ ਲੜਾਈ ਸ਼ੁਰੂ ਹੋਣ ਤੋਂ ਬਾਅਦ, ਹੈਜ਼ਾ, ਮਲੇਰੀਆ, ਖਸਰਾ ਅਤੇ ਡੇਂਗੂ ਬੁਖਾਰ ਵਰਗੀਆਂ ਮਹਾਂਮਾਰੀਆਂ ਫੈਲ ਗਈਆਂ ਹਨ, ਜਿਸ ਨਾਲ ਸੈਂਕੜੇ ਮੌਤਾਂ ਹੋਈਆਂ ਹਨ। ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫਤਰ ਦੇ ਤਾਜ਼ਾ ਅਨੁਮਾਨਾਂ ਅਨੁਸਾਰ, ਇਸ ਸੰਘਰਸ਼ ਦੇ ਨਤੀਜੇ ਵਜੋਂ ਲਗਭਗ 20,000 ਮੌਤਾਂ, ਹਜ਼ਾਰਾਂ ਜ਼ਖ਼ਮੀ ਅਤੇ ਲੱਖਾਂ ਲੋਕ ਬੇਘਰ ਹੋਏ ਹਨ।

ਇਹ ਵੀ ਪੜ੍ਹੋ: ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੌਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੇ ਸਨ ਕੋਸ਼ਿਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News