ਗੋਲੀਬਾਰੀ ''ਚ ਵਿਦਿਆਰਥੀ ਜ਼ਖ਼ਮੀ, ਪਰਿਵਾਰ ਨੇ ਕੀਤੀ ਕਾਰਵਾਈ ਦੀ ਮੰਗ
Sunday, Nov 24, 2024 - 04:00 PM (IST)
ਸਿਡਨੀ- ਇੱਕ ਆਸਟ੍ਰੇਲੀਆਈ ਵਿਦਿਆਰਥਣ ਨੂੰ ਵੈਸਟ ਬੈਂਕ ਵਿੱਚ ਉਸਦੇ ਯੂਨੀਵਰਸਿਟੀ ਕੈਂਪਸ ਨੇੜੇ ਇਜ਼ਰਾਈਲੀ ਬਲਾਂ ਦੁਆਰਾ ਕਥਿਤ ਤੌਰ 'ਤੇ ਗੋਲੀ ਮਾਰ ਦਿੱਤੀ ਗਈ। ਹੁਣ ਵਿਦਿਆਰਥਣ ਦੇ ਪਰਿਵਾਰ ਨੇ ਇਸ ਮਾਮਲੇ ਦੀ ਇੱਕ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। 20 ਸਾਲਾ ਵਿਦਿਆਰਥਣ ਨੂੰ ਗੰਭੀਰ ਸੱਟਾਂ ਨਾਲ ਵਾਪਸ ਮੈਲਬੌਰਨ ਲਿਆਇਆ ਗਿਆ। ਫਿਲਹਾਲ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਇਕ ਅੱਖ ਦੀ ਨਜ਼ਰ ਗੁਆ ਸਕਦੀ ਹੈ।
ਰਾਨੇਮ ਅਬੂ-ਇਜ਼ਨਾਈਡ ਨੇ ਸੋਚਿਆ ਸੀ ਕਿ ਉਹ ਸ਼ਾਇਦ ਆਪਣੇ ਪਰਿਵਾਰ ਨੂੰ ਦੁਬਾਰਾ ਕਦੇ ਨਹੀਂ ਦੇਖ ਸਕੇਗੀ ਪਰ ਉਹ ਆਸਟ੍ਰੇਲੀਆ ਵਾਪਸ ਆ ਗਈ ਹੈ। ਉਸਨੇ ਰਾਇਲ ਮੈਲਬੌਰਨ ਹਸਪਤਾਲ ਵਿੱਚ ਕਿਹਾ,"ਕੁਝ ਵੀ ਠੀਕ ਨਹੀਂ ਹੈ। ਮੇਰੀ ਜ਼ਿੰਦਗੀ ਉਲਟ ਗਈ ਹੈ। ਮੇਰੀਆਂ ਅਜੇ ਵੀ ਬਹੁਤ ਸਾਰੀਆਂ ਸਰਜਰੀਆਂ ਹੋਣੀਆਂ ਹਨ।" ਉਸ ਨੇ ਅੱਗੇ ਕਿਹਾ,"ਮੈਨੂੰ ਨਹੀਂ ਪਤਾ ਕਿ ਮੈਂ ਦੁਬਾਰਾ ਪਹਿਲੀ ਵਰਗੀ ਰਹਾਂਗੀ ਜਾਂ ਨਹੀੰ। ਕੀ ਮੈਂ ਦੁਬਾਰਾ ਪੜ੍ਹਾਈ ਕਰ ਸਕਾਂਗੀ ਅਤੇ ਆਪਣੇ ਸੁਪਨਿਆਂ ਨੂੰ ਪੂਰ ਕਰ ਸਕਾਂਗੀ।" ਇੱਥੇ ਦੱਸ ਦਈਏ ਕਿ ਆਸਟ੍ਰੇਲੀਆਈ ਨਾਗਰਿਕ ਦੰਦਾਂ ਦੀ ਡਾਕਟਰੀ ਦੇ ਤੀਜੇ ਸਾਲ ਵਿੱਚ ਸੀ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਵਿਦੇਸ਼ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-Trudeau ਨੇ ਆਪਣੇ ਅਧਿਕਾਰੀਆਂ ਨੂੰ ਦੱਸਿਆ ‘criminal’, ਕੀਤੀ ਆਲੋਚਨਾ
ਘਟਨਾ ਬਾਰੇ ਉਸ ਨੇ ਦੱਸਿਆ ਕਿ ਉਹ ਪੱਛਮੀ ਕਿਨਾਰੇ ਦੇ ਇੱਕ ਫਲਸਤੀਨੀ ਪਿੰਡ ਅਬੂ ਦਿਸ ਵਿੱਚ ਅਲ-ਕਵਾਡਸ ਯੂਨੀਵਰਸਿਟੀ ਨੇੜੇ ਪਿਛਲੇ ਸ਼ੁੱਕਰਵਾਰ ਨੂੰ ਆਪਣੀ ਵਿਦਿਆਰਥੀ ਰਿਹਾਇਸ਼ ਦੇ ਅੰਦਰ ਸੀ। ਉਸਦੀ ਫਲੈਟਮੇਟ ਇੱਕ ਹੰਗਾਮਾ ਸੁਣ ਕੇ ਖਿੜਕੀ ਕੋਲ ਪਹੁੰਚੀ ਅਤੇ ਕਥਿਤ ਤੌਰ 'ਤੇ ਇੱਕ ਇਜ਼ਰਾਈਲੀ ਸਿਪਾਹੀ ਦੁਆਰਾ ਉਸ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਖਿੜਕੀ ਦੇ ਫਰੇਮ ਨੂੰ ਵਿੰਨ੍ਹ ਗਈ, ਜਿਸ ਨਾਲ ਦੋਵੇਂ ਕੁੜੀਆਂ ਵਾਲ-ਵਾਲ ਬਚ ਗਈਆਂ। ਪਰ ਜਿਵੇਂ ਹੀ ਇਕ ਗੋਲੀ ਕਮਰੇ ਦੇ ਉੱਪਰਲੇ ਕੋਨੇ 'ਤੇ ਵੱਜੀ ਤਾਂ ਇਸ ਨੇ ਅਬੂ-ਇਜ਼ਨਾਈਡ ਨੂੰ ਜ਼ਖ਼ਮੀ ਕਰ ਦਿੱਤਾ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਉਸ ਦੀ ਯੇਰੂਸ਼ਲਮ ਵਿੱਚ ਸਰਜਰੀ ਹੋਈ ਸੀ ਅਤੇ ਫਿਰ ਉਸ ਨੂੰ ਮੈਲਬੌਰਨ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-'ਹਿੰਦੀ' ਨੇ ਹਾਸਲ ਕੀਤੀ ਵਿਸ਼ਵਵਿਆਪੀ ਮਹੱਤਤਾ, ਸ਼ਮੂਲੀਅਤ ਨੂੰ ਵਧਾਇਆ
ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਉਸਨੇ ਕੌਂਸਲਰ ਸਹਾਇਤਾ ਪ੍ਰਦਾਨ ਕੀਤੀ। ਸਮਾਰਟ ਟਰੈਵਲਰ ਵੈੱਬਸਾਈਟ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਲੋਕਾਂ ਨੂੰ ਵੈਸਟ ਬੈਂਕ ਦੀ ਯਾਤਰਾ ਨਹੀਂ ਕਰਨੀ ਚਾਹੀਦੀ ਕਿਉਂਕਿ ਯੇਰੂਸ਼ਲਮ ਨੇੜੇ ਇਸ ਖਾਸ ਸ਼ਹਿਰ ਨੂੰ ਗੈਰ-ਲੜਾਈ ਜ਼ੋਨ ਮੰਨਿਆ ਜਾਂਦਾ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਦੇ ਦਫਤਰ ਨੇ ਆਸਟ੍ਰੇਲੀਆ ਵਿਚ ਇਜ਼ਰਾਈਲੀ ਦੂਤਘਰ ਅਤੇ ਇਜ਼ਰਾਈਲ ਰੱਖਿਆ ਬਲਾਂ ਦੇ ਨਾਲ ਟਿੱਪਣੀ ਲਈ ਸੰਪਰਕ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।