ਸ਼ਕਤੀਸ਼ਾਲੀ ਤੂਫਾਨ ''ਇਰਮਾ'' ਬਾਰਬੂੜਾ ਪੁੱਜਾ
Wednesday, Sep 06, 2017 - 02:06 PM (IST)

ਵਾਸ਼ਿੰਗਟਨ— ਕੈਰੀਬੀਆ ਵਲੋਂ ਵਧਣ ਵਾਲਾ ਸ਼ਕਤੀਸ਼ਾਲੀ ਤੂਫਾਨ 'ਇਰਮਾ' ਬਾਰਬੂੜਾ ਟਾਪੂ 'ਤੇ ਪੁੱਜ ਗਿਆ ਹੈ। ਅਮਰੀਕਾ ਦੇ ਰਾਸ਼ਟਰੀ ਚੱਕਰਵਾਤੀ ਕੇਂਦਰ ਨੇ ਦੱਸਿਆ ਕਿ 295 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਨਾਲ ਸਵੇਰੇ ਤਕਰੀਬਨ 2 ਵਜੇ ਬਾਰਬੂੜਾ ਤੋਂ ਲੰਘੇ ਭਿਆਨਕ ਤੂਫਾਨ 'ਤੇ ਨਜ਼ਰ ਰੱਖੀ ਜਾ ਰਹੀ ਹੈ। ਤੂਫਾਨ ਵਿਰਜਨ ਟਾਪੂ ਅਤੇ ਪਿਊਰਟੀਕੋ ਵੱਲ ਵਧਦਾ ਆ ਰਿਹਾ ਹੈ। ਤੂਫਾਨ ਕਾਰਣ ਸਮੁੰਦਰ 'ਚ ਆਮ ਨਾਲੋਂ 6 ਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।