ਆਸਟ੍ਰੇਲੀਆ ''ਚ ਤੂਫਾਨ ਨੇ ਮਚਾਈ ਤਬਾਹੀ, ਬਿਜਲੀ ਗੁੱਲ (ਤਸਵੀਰਾਂ)
Thursday, Jan 23, 2025 - 04:13 PM (IST)
ਸਿਡਨੀ (ਆਈ.ਏ.ਐੱਨ.ਐੱਸ.)- ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਵੀਰਵਾਰ ਸਵੇਰੇ ਤੇਜ਼ ਤੂਫਾਨ ਨੇੇ ਦਸਤਕ ਦਿੱਤੀ। ਤੂਫਾਨ ਕਾਰਨ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਨਾਲ ਹੀ ਰੁੱਖਾਂ ਦੇ ਡਿੱਗਣ ਕਾਰਨ ਪ੍ਰਮੁੱਖ ਸੜਕਾਂ 'ਤੇ ਆਵਾਜਾਈ ਬਾਧਿਤ ਹੋਈ। ਸਥਾਨਕ ਸਮੇਂ ਅਨੁਸਾਰ 25,000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਵਾਂਝੇ ਸਨ।
ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਰਿਪਰੋਟ ਮੁਤਾਬਕ ਬਿਜਲੀ ਦੇ ਤੂਫ਼ਾਨ ਨੇ ਵੀਰਵਾਰ ਤੜਕਸਾਰ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ) ਰਾਜ ਦੀ ਰਾਜਧਾਨੀ ਸਿਡਨੀ ਤੋਂ ਲਗਭਗ 500 ਕਿਲੋਮੀਟਰ ਉੱਤਰ ਵਿੱਚ ਪੂਰਬੀ ਤੱਟ ਦੇ ਸ਼ਹਿਰ ਗ੍ਰਾਫਟਨ ਵਿੱਚ ਦਸਤਕ ਦਿੱਤੀ ਅਤੇ ਫਿਰ ਉੱਤਰ ਵੱਲ ਕੁਈਨਜ਼ਲੈਂਡ ਵੱਲ ਚਲਾ ਗਿਆ, ਜਿਸ ਨਾਲ ਤੇਜ਼ ਬਾਰਿਸ਼ ਹੋਈ ਅਤੇ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਗਤੀ ਨਾਲ ਹਵਾ ਚੱਲੀ। ਤੂਫ਼ਾਨ ਨੇ ਵਿਆਪਕ ਨੁਕਸਾਨ ਪਹੁੰਚਾਇਆ, ਜਿਸ ਨਾਲ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਲਾਸ ਏਂਜਲਸ 'ਚ ਇਕ ਹੋਰ ਜੰਗਲ ਦੀ ਅੱਗ, ਸੜਿਆ 8 ਹਜ਼ਾਰ ਏਕੜ ਦਾ ਇਲਾਕਾ, 31 ਹਜ਼ਾਰ ਲੋਕਾਂ ਦਾ ਰੈਸਕਿਊ
ਸਟੇਟ ਐਮਰਜੈਂਸੀ ਸੇਵਾ (ਐਸ.ਈਐਸ) ਨੇ ਕਿਹਾ ਕਿ ਮਦਦ ਲਈ ਉਨ੍ਹਾਂ ਨੂੰ 100 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਬਲੈਕਆਊਟ ਤੋਂ ਪ੍ਰਭਾਵਿਤ ਜਾਇਦਾਦਾਂ ਨੂੰ ਬਿਜਲੀ ਬਹਾਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।