ਨਿਊਜ਼ੀਲੈਂਡ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਉੱਘੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ ਮੌਤ
Saturday, Jan 17, 2026 - 12:57 PM (IST)
ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਨਿਊਜ਼ੀਲੈਂਡ ’ਚ ਵਾਪਰੇ ਸੜਕ ਹਾਦਸੇ ਦੌਰਾਨ ਸ੍ਰੀ ਚਮਕੌਰ ਸਾਹਿਬ ਇਲਾਕੇ ਨਾਲ ਸਬੰਧਤ ਉੱਘੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ ਮੌਤ ਹੋ ਗਈ। 45 ਸਾਲਾ ਸੰਦੀਪ ਸਿੰਘ ਵਾਸੀ ਪਿੰਡ ਜੱਸੜਾਂ ਕਈ ਸਾਲਾਂ ਤੋਂ ਨਿਊਜ਼ੀਲੈਂਡ ’ਚ ਰਹਿ ਰਿਹਾ ਸੀ।
ਹਾਲੇ ਪਿਛਲੇ ਮਹੀਨੇ ਹੀ ਉਹ ਪੰਜਾਬ ਤੋਂ ਵਾਪਸ ਆ ਗਿਆ ਸੀ। ਉਹ ਆਪਣੇ ਕੰਮ ’ਤੇ ਜਾ ਰਿਹਾ ਸੀ ਤਾਂ ਰਸਤੇ ’ਚ ਹਾਦਸਾ ਵਾਪਰ ਗਿਆ। ਉਹ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾਂ ਦਾ ਪੁੱਤਰ ਸੀ, ਉਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਨੇਕਾਂ ਕਬੱਡੀ ਕੱਪ ਕਰਵਾਏ ਅਤੇ ਉਹ ਖੇਡ ਪ੍ਰਮੋਟਰ ਵਜੋਂ ਵੀ ਜਾਣੇ ਜਾਂਦੇ ਹਨ। ਮ੍ਰਿਤਕ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਅਮਰੀਕਾ ਦੀ ਜੇਲ੍ਹ 'ਚ ਡੱਕੇ ਗਏ 3 ਬੇਕਸੂਰ ਭਾਰਤੀ ਨੌਜਵਾਨ ! ਹੁਣ ਅਦਾਲਤ ਨੇ ਸੁਣਾ'ਤਾ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
