ਸ੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੀ ਹੋਈ ਵਿਸ਼ੇਸ਼ ਮੀਟਿੰਗ
Wednesday, Feb 02, 2022 - 02:57 PM (IST)

ਰੋਮ (ਕੈਂਥ): ਸ੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੀ ਇਕ ਵਿਸ਼ੇਸ਼ ਮੀਟਿੰਗ ਇਟਲੀ ਦੇ ਸ਼ਹਿਰ ਸੁਜਾਰਾ ਵਿਚ ਹੋਈ, ਜਿਸ ਵਿੱਚ ਟਰੱਸਟ ਨਾਲ ਜੁੜੇ ਨਵੇਂ ਮੈਂਬਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਤੇ ਦੱਸਿਆ ਕਿ ਇਹ ਟਰੱਸਟ ਮਨੁੱਖਤਾ ਦੀ ਸੇਵਾ ਲਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਸ਼ੁਰੂ ਹੋਈ ਮੁਹਿੰਮ, 11 ਹਜ਼ਾਰ ਲੋਕਾਂ ਨੇ ਕੀਤੇ ਦਸਤਖ਼ਤ
ਜੋ ਵੀ ਮਾਇਆ ਟਰੱਸਟ ਨੂੰ ਆਉਂਦੀ ਹੈ ਉਹ ਸਿਰਫ ਲੋੜਵੰਦਾਂ ਅਤੇ ਮਨੁੱਖਤਾ ਦੀ ਸੇਵਾ ਲਈ ਹੀ ਖਰਚ ਕੀਤੀ ਜਾਂਦੀ ਹੈ ਅਤੇ ਇਸ ਟਰੱਸਟ ਦਾ ਮਕਸਦ ਹੈ ਸੱਭ ਵੀਰਾਂ ਨੂੰ ਇਕੱਠੇ ਕਰਨਾ, ਪਿਆਰ ਵੰਡਣਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਹੈ। ਇਸ ਟਰੱਸਟ ਵਿੱਚ ਕੋਈ ਵੀ ਪ੍ਰਧਾਨ ਨਹੀਂ ਹੈ ਸਭ ਮੈਂਬਰ ਹਨ। ਟਰੱਸਟ ਦਾ ਮਕਸਦ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ, ਅਪਾਹਜ਼ ਵਿਆਕਤੀਆਂ ਅਤੇ ਭਿਆਨਕ ਬਿਮਾਰੀ ਤੋਂ ਪੀੜਤ ਲੋੜਵੰਦਾਂ ਦੀ ਮਦਦ ਕਰਨੀ ਹੈ।