ਹੁਣ 16 ਸਾਲ ਤੋਂ ਘੱਟ ਉਮਰ ਦੇ ਨਹੀਂ ਚਲਾ ਸਕਣਗੇ Social Media, ਸਰਕਾਰ ਨੇ ਲਿਆ ਇਹ ਫ਼ੈਸਲਾ

Wednesday, Aug 20, 2025 - 01:30 PM (IST)

ਹੁਣ 16 ਸਾਲ ਤੋਂ ਘੱਟ ਉਮਰ ਦੇ ਨਹੀਂ ਚਲਾ ਸਕਣਗੇ Social Media, ਸਰਕਾਰ ਨੇ ਲਿਆ ਇਹ ਫ਼ੈਸਲਾ

ਸਿਡਨੀ- ਅਗਲੇ ਚਾਰ ਮਹੀਨਿਆਂ 'ਚ ਆਸਟ੍ਰੇਲੀਆ 'ਚ ਇਕ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ, ਜਿਸ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੇਸਬੁੱਕ, ਸਨੈਪਚੈਟ, ਟਿਕਟਾਕ, ਇੰਸਟਾਗ੍ਰਾਮ, ਐਕਸ (ਪਹਿਲਾਂ ਟਵਿੱਟਰ), ਰੈਡਿਟ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਵਰਤਣ ‘ਤੇ ਪਾਬੰਦੀ ਹੋਵੇਗੀ। ਫੈਡਰਲ ਸਰਕਾਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ 10 ਦਸੰਬਰ ਤੱਕ ਸਾਰੇ ਨਾਬਾਲਿਗ ਯੂਜ਼ਰਾਂ ਦੇ ਖਾਤੇ ਹਟਾਉਣੇ ਪੈਣਗੇ ਅਤੇ ਉਮਰ ਦੀ ਪੁਸ਼ਟੀ ਕਰਨ ਵਾਲੇ ਸਾਫਟਵੇਅਰ ਰਾਹੀਂ ਨਵੇਂ ਖਾਤੇ ਬਣਾਉਣ ਤੋਂ ਰੋਕਣਾ ਪਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਮਾਪਿਆਂ ਦੀ ਆਗਿਆ ਨਾਲ ਵੀ ਬੱਚੇ ਇਹ ਪਲੇਟਫਾਰਮ ਵਰਤ ਨਹੀਂ ਸਕਣਗੇ।

ਇਹ ਵੀ ਪੜ੍ਹੋ : ਤੁਹਾਡੇ ਬੱਚੇ ਵੀ ਖਾਂਦੇ ਹਨ ਕ੍ਰੀਮ ਵਾਲੇ Biscuits ਤਾਂ ਹੋ ਜਾਓ ਸਾਵਧਾਨ ! ਜਾਣੋ ਸਿਹਤ ਨੂੰ ਹੋਣ ਵਾਲੇ ਨੁਕਸਾਨ

ਪਾਬੰਦੀ 'ਤੇ ਚਰਚਾ ਤੇ ਵਾਦ-ਵਿਵਾਦ

ਇਸ ਫੈਸਲੇ ਨੇ ਆਸਟ੍ਰੇਲੀਆ 'ਚ ਵੱਡੀ ਬਹਿਸ ਛੇੜ ਦਿੱਤੀ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਨੌਜਵਾਨ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ, ਆਪਣੀ ਪਛਾਣ ਬਣਾਉਂਦੇ ਹਨ ਅਤੇ ਸਮਾਜਕ ਤੌਰ 'ਤੇ ਜੁੜਦੇ ਹਨ। ਉੱਥੇ ਹੀ ਦੂਜੇ ਪਾਸੇ, ਸੋਸ਼ਲ ਮੀਡੀਆ ਦੀ ਆਦਤ ਅਤੇ ਇਸ ਦੀ ਜ਼ਿਆਦਾ ਵਰਤੋਂ ਨੂੰ ਖ਼ਤਰਨਾਕ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ

ਮਾਪਿਆਂ ਲਈ ਮਾਹਿਰਾਂ ਦੇ 5 ਸੁਝਾਅ

  • ਅਚਾਨਕ ਸੋਸ਼ਲ ਮੀਡੀਆ ਬੰਦ ਨਾ ਕਰੋ– ਬੱਚਿਆਂ ਨਾਲ ਹੁਣ ਤੋਂ ਹੀ ਇਸ ਵਿਸ਼ੇ 'ਤੇ ਗੱਲ ਕਰਨੀ ਸ਼ੁਰੂ ਕਰੋ।
  • ਹੌਲੀ-ਹੌਲੀ ਦੂਰੀ ਬਣਾਉਣ ਦਿਓ- ਹਫ਼ਤੇਵਾਰ 25% ਘਟਾਓ, ਇਕ ਮਹੀਨੇ ‘ਚ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ।
  • ਵਿਕਲਪ ਦਿਓ– ਖੇਡਾਂ, ਕਲਾ, ਸੰਗੀਤ ਵਲੰਟੀਅਰ ਸਰਗਰਮੀਆਂ।
  • ਆਫਲਾਈਨ ਰਿਸ਼ਤਿਆਂ ਨੂੰ ਵਧਾਓ – ਬੱਚਿਆਂ ਨੂੰ ਸਮਾਜਕ ਗਤੀਵਿਧੀਆਂ 'ਚ ਸ਼ਾਮਲ ਕਰੋ, ਆਹਮਣੇ-ਸਾਹਮਣੇ ਗੱਲਬਾਤ ਲਈ ਉਤਸ਼ਾਹਿਤ ਕਰੋ।
  • ਆਪਣੇ ਆਪ ਉਦਾਹਰਨ ਬਣੋ – ਮਾਪੇ ਵੀ ਸਕ੍ਰੀਨ ਟਾਈਮ ਘਟਾਉਣ ਅਤੇ ਆਫਲਾਈਨ ਗਤੀਵਿਧੀਆਂ ਨੂੰ ਤਰਜੀਹ ਦੇਣ।

ਨਤੀਜਾ

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪਾਬੰਦੀ ਬੱਚਿਆਂ ਲਈ ਡਿਜ਼ੀਟਲ ਅਤੇ ਅਸਲੀ ਜ਼ਿੰਦਗੀ ਵਿਚ ਸੰਤੁਲਨ ਬਣਾਉਣ ਦਾ ਮੌਕਾ ਹੋ ਸਕਦੀ ਹੈ। ਹਾਲਾਂਕਿ ਇਸ ਨੂੰ ਲਾਗੂ ਕਰਨਾ ਆਸਾਨ ਨਹੀਂ ਹੋਵੇਗਾ ਪਰ ਸਮੇਂ ਤੋਂ ਪਹਿਲਾਂ ਤਿਆਰੀ ਨਾਲ ਇਸ ਦਾ ਪ੍ਰਭਾਵ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News