ਵੀਕੈਂਡ ''ਤੇ ਸੌਂ ਕੇ ਨਹੀਂ ਹੋ ਸਕਦੀ ਅਧੂਰੀ ਨੀਂਦ ਪੂਰੀ

03/02/2019 4:18:18 PM

ਵਾਸ਼ਿੰਗਟਨ— ਕੰਮ ਦੇ ਰੁਝਾਨ ਅਤੇ ਵਧਦੇ ਤਣਾਅ ਦਰਮਿਆਨ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਬਹੁਤ ਸਾਰੇ ਲੋਕ ਨੀਂਦ ਦੀ ਇਸ ਕਮੀ ਨੂੰ ਪੂਰਾ ਕਰਨ ਲਈ ਵੀਕੈਂਡ 'ਤੇ ਥੋੜਾ ਜਿਆਦਾ ਸੌਣ ਦੀ ਕੋਸ਼ਿਸ਼ ਕਰਦੇ ਹਨ। ਪਰ ਹਾਲ ਹੀ 'ਚ ਹੋਈ ਇਕ ਸਟੱਡੀ ਨੇ ਇਹ ਸਪੱਸ਼ਟ ਕਰ ਦਿੱਤ ਹੈ ਕਿ ਅਜਿਹਾ ਕਰਨ ਨਾਲ ਕੋਈ ਖਾਸ ਫਾਇਦਾ ਨਹੀਂ ਹੁੰਦੀ।

ਇਸ ਸਟੱਡੀ 'ਚ ਤਾਂ ਇਥੋਂ ਤੱਕ ਕਿਹਾ ਗਿਆ ਹੈ ਕਿ ਕੁਝ ਦਿਨ ਨੀਂਦ ਪੂਰੀ ਹੋਣ ਦੀ ਕੋਸ਼ਿਸ਼ ਤੋਂ ਬਾਅਦ ਮੁੜ ਘੱਟ ਸੌਣ ਦੀ ਆਦਤ ਨਾਲ ਮੁਸ਼ਕਲਾਂ ਹੋਰ ਵਧਦੀਆਂ ਹਨ। ਇਹ ਖੋਜ ਅਮਰੀਕਾ ਦੀ ਯੂਨੀਵਰਸਿਟੀ ਆਫ ਕੋਲੋਰਾਡੋ ਬੋਲਡਰ 'ਚ ਕੀਤੀ ਗਈ। ਇਸ ਦੀ ਰਿਪੋਰਟ ਜਨਰਲ ਆਫ ਕਰੰਟ ਬਾਇਓਲਾਜੀ 'ਚ ਛਪੀ ਹੈ।

ਰਣਨੀਤੀ ਕੁਝ ਖਾਸ ਪ੍ਰਭਾਵੀ ਨਹੀਂ
ਇਸ ਸਟੱਡੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੈਨੇਥਖ ਰਾਈਟ ਦਾ ਕਹਿਣਾ ਸੀ ਕਿ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਹਫਤੇ ਭਰ ਪੂਰੀ ਨੀਂਦ ਨਾ ਲੈਣਾ ਅਤੇ ਵੀਕੈਂਡ 'ਤੇ ਸੌ ਕੇ ਇਸ ਦੀ ਭਰਪਾਈ ਦੀ ਰਣਨੀਤੀ ਕੁਝ ਖਾਸ ਪ੍ਰਭਾਵਸ਼ਾਲੀ ਨਹੀਂ ਹੈ। ਅਜਿਹਾ ਕਰਨ ਨਾਲ ਸਰੀਰ ਥੋੜਾ ਤਾਂ ਰਿਕਵਰ ਹੁੰਦਾ ਹੈ ਪਰ ਇਹ ਅਸਰ ਜ਼ਿਆਦਾ ਸਮੇਂ ਤੱਕ ਨਹੀਂ ਰਹਿੰਦਾ।

Baljit Singh

This news is Content Editor Baljit Singh