ਦਿਲ ਦੇ ਰੋਗਾਂ ਨੂੰ ਸੱਦਾ ਦੇ ਰਹੀ ਹੈ ਵਿਗੜੀ ਹੋਈ ਨੀਂਦ

02/21/2020 6:38:21 PM

ਨਿਊਯਾਰਕ(ਏਜੰਸੀਆਂ)– ਜਿਹਨਾਂ ਔਰਤਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਉਹ ਜ਼ਿਆਦਾ ਕੈਲੋਰੀ ਅਤੇ ਘੱਟ ਗੁਣਵੱਤਾ ਵਾਲੇ ਖੁਰਾਕ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਦੀਆਂ ਹਨ। ਇਕ ਹਾਲ ਹੀ ਦੀ ਖੋਜ ਮੁਤਾਬਕ ਔਰਤਾਂ ਵਿਚ ਖਰਾਬ ਨੀਂਦ ਕਾਰਨ ਦਿਲ ਦੇ ਰੋਗਾਂ ਅਤੇ ਮੋਟਾਪੇ ਦਾ ਖਤਰਾ ਵਧ ਸਕਦਾ ਹੈ। ਪਹਿਲਾਂ ਕੀਤੀਆਂ ਗਈਆਂ ਖੋਜਾਂ ਵਿਚ ਦਰਸਾਇਆ ਗਿਆ ਹੈ ਕਿ ਜੋ ਲੋਕ ਘੱਟ ਸੌਂਦੇ ਹਨ, ਉਹਨਾਂ ਵਿਚ ਮੋਟਾਪੇ, ਟਾਈਪ-2 ਸ਼ੂਗਰ ਅਤੇ ਦਿਲ ਦੇ ਰੋਗ ਪੈਦਾ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ।

ਜਨਰਲ ਆਫ ਦਿ ਅਮਰੀਕਨ ਹਾਰਟ ਐਸੋਸੀਏਸ਼ਨ ਵਿਚ ਪ੍ਰਕਾਸ਼ਿਤ ਖੋਜ ਵਿਚ ਔਰਤਾਂ ਦੀ ਖੁਰਾਕ ਅਤੇ ਉਹਨਾਂ ਦੀ ਨੀਂਦ ਦੀ ਗੁਣਵੱਤਾ ਦਰਮਿਆਨ ਸਬੰਧਾਂ ਦੀ ਜਾਂਚ ਕੀਤੀ ਗਈ ਹੈ। ਕੋਲੰਬੀਆ ਯੂਨੀਵਰਸਿਟੀ ਵਾਗੋਲੋਸ ਦੇ ਖੋਜਕਾਰ ਬਰੂਕ ਅਗਰਵਾਲ ਨੇ ਕਿਹਾ ਕਿ ਔਰਤਾਂ ਜੀਵਨ ਭਰ ਖਰਾਬ ਨੀਂਦ ਨਾਲ ਜੂਝਦੀਆਂ ਹਨ ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਬੱਚਿਆਂ ਅਤੇ ਪਰਿਵਾਰ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਚੁੱਕਣੀ ਪੈਂਦੀ ਹੈ।

ਇਸ ਤੋਂ ਇਲਾਵਾ ਮਹਾਵਾਰੀ ਦੌਰਾਨ ਬਣਨ ਵਾਲੇ ਹਾਰਮੋਨ ਦੇ ਕਾਰਨ ਵੀ ਨੀਂਦ ਦੀ ਗੁਣਵੱਤਾ ਖਰਾਬ ਹੁੰਦੀ ਹੈ। ਇਸ ਖੋਜ ਵਿਚ 20 ਤੋਂ 76 ਸਾਲ ਦੀ ਉਮਰ ਦੀਆਂ 495 ਔਰਤਾਂ 'ਤੇ ਅਧਿਐਨ ਕੀਤਾ ਗਿਆ। ਇਸ ਖੋਜ ਵਿਚ ਨੀਂਦ ਦੀ ਗੁਣਵੱਤਾ, ਸੌਣ ਦੌਰਾਨ ਲੱਗਣ ਵਾਲੇ ਸਮੇਂ ਅਤੇ ਨੀਂਦ ਦੀ ਕਮੀ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜ ਵਿਚ ਦੇਖਿਆ ਗਿਆ ਕਿ ਜਿਹਨਾਂ ਲੋਕਾਂ ਦੀ ਨੀਂਦ ਦੀ ਗੁਣਵੱਤਾ ਖਰਾਬ ਸੀ, ਉਹਨਾਂ ਨੇ ਜ਼ਿਆਦਾ ਮਾਤਰਾ ਵਿਚ ਚੀਨੀ ਭਰਪੂਰ ਖੁਰਾਕ ਪਦਾਰਥਾਂ ਦਾ ਸੇਵਨ ਕੀਤਾ, ਜਿਸ ਨਾਲ ਮੋਟਾਪੇ ਅਤੇ ਸ਼ੂਗਰ ਵਿਚ ਵਾਧਾ ਹੋਇਆ।

Baljit Singh

This news is Content Editor Baljit Singh