ਇਟਲੀ ''ਚ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਤੇ ਸੁਲਤਾਨ ਸਿੰਘ ਸਨਮਾਨਿਤ

Tuesday, Apr 08, 2025 - 09:05 PM (IST)

ਇਟਲੀ ''ਚ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਤੇ ਸੁਲਤਾਨ ਸਿੰਘ ਸਨਮਾਨਿਤ

ਮਿਲਾਨ (ਸਾਬੀ ਚੀਨੀਆ) : ਬੀਤੇ ਦਿਨ ਇਟਲੀ ਪੁੱਜੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਪਹੁੰਚੇ, ਜਿੱਥੇ ਪਹੁੰਚਣ 'ਤੇ ਉਨ੍ਹਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਿਰੋਪਾੳ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੱਜ ਇਟਲੀ ਦੇ ਬੈਰਗਮੋ 'ਚ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਕਾਜਲਮੋਰਾਨੋ (ਕਰੇਮੋਨਾ) ਵਿਖੇ ਸਿੰਘ ਸਾਹਿਬ ਪਹੁੰਚੇ। 

ਇਟਲੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਦਮਦਮੀ ਟਕਸਾਲ ਇਟਲੀ ਦੇ ਸੇਵਾਦਾਰਾਂ ਭਾਈ ਪ੍ਰਗਟ ਸਿੰਘ ਖਾਲਸਾ, ਗਿਆਨੀ ਸੁਰਜੀਤ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਰੰਮੀ, ਪ੍ਰਤਾਪ ਸਿੰਘ ਕਾਹਲੋ, ਭਾਈ ਬਿਕਰਮਜੀਤ ਸਿੰਘ ਖਾਲਸਾ, ਗੁਰਕੀਰਤ ਸਿੰਘ ਕਾਹਲੋਂ ਭਾਈ ਤਰਸੇਮ ਸਿੰਘ ਅਤੇ ਹੋਰਨਾਂ ਦੁਆਰਾ ਉਨ੍ਹਾਂ ਦਾ ਨਿੱਘਾ ਸਵਾਗਤ ਕਿਹਾ ਗਿਆ। ਉਨ੍ਹਾਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੁਆਰਾ ਨਿਭਾਈ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸਾਰੀ ਸਿੱਖ ਕੌਮ ਇਨ੍ਹਾਂ ਨਾਲ ਹੈ। ਪੰਚ ਪ੍ਰਧਾਨੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਸਿੰਘ ਸਾਹਿਬਾਨ ਜੋ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਸ਼ੁਰੂ ਕੀਤੀ ਹਲੇਮੀਆ ਅਤੇ ਮੁਹੱਬਤਾਂ ਦੀ ਲਹਿਰ ਦੇ ਦੂਸਰੇ ਪੜਾਅ ਤਹਿਤ ਪੁੱਜੇ ਸਨ, ਉਹ ਗੁਰੁ ਸਾਹਿਬ ਦਾ ਸਾਰੀ ਲੋਕਾਈ ਨੂੰ ਪਿਆਰ ਭਰਿਆ ਸੰਦੇਸ਼ ਪੂਰੀ ਦੁਨੀਆ ਵਿੱਚ ਪਹੁੰਚਾਉਣਾ ਚਾਹੁੰਦੇ ਹਨ। ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੁਆਰਾ ਇਟਲੀ ਦੀਆ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News