ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦਾ ਇਨਾਮ ਵੰਡ ਸਮਾਗਮ ਕਰਵਾਇਆ
Monday, Feb 17, 2025 - 03:42 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਗੁਰਦੁਆਰਾ ਸਿੱਖ ਟੈਂਪਲ ਸਿੰਘ ਸਭਾ ਬ੍ਰਿਸਬੇਨ ਵਿਖੇ ਹਰਸ਼ਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਭਾਈ ਹੀਰਾ ਸਿੰਘ ਰਾਗੀ ਜੀ ਨੂੰ ਸਮਰਪਿਤ ਸੰਗੀਤ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦੇ ਵਿਦਿਆਰਥੀ ਮਨੀਤ ਕੌਰ, ਯਸ਼ਲੀਨ ਕੌਰ, ਸਿਫਤ ਕੌਰ, ਸਿਮਰੀਤ ਕੌਰ, ਰੀਤ ਕੌਰ, ਰਿਦਮਜੋਤ ਕੌਰ, ਗੁਰਾਂਸ਼ ਕੌਰ ਅਤੇ ਅਮਿਤੋਜ ਸਿੰਘ ਵਲੋਂ ਵੱਖ-ਵੱਖ ਸਥਾਨ ਹਾਸਲ ਕੀਤੇ ਗਏ।
ਸੰਗੀਤ ਅਧਿਆਪਕ ਹਰਪ੍ਰੀਤ ਸਿੰਘ (ਐੱਮ.ਫਿੱਲ ਸੰਗੀਤ) ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਾਰਗਦਰਸ਼ਨ ਅਤੇ ਕਾਰਗੁਜ਼ਾਰੀ ਲਈ ਮਾਸਟਰ ਪਰਮਿੰਦਰ ਸਿੰਘ, ਸੁਰਜੀਤ ਸਿੰਘ ਬਾਜਾ ਖਾਨਾ, ਤੇਜਿੰਦਰ ਕੌਰ ਢਿੱਲੋਂ, ਬਲਵਿੰਦਰ ਸਿੰਘ ਬਿੰਦਾ, ਕੁਲਵੰਤ ਸਿੰਘ ਕਿੰਗਰਾ, ਮਨਜੀਤ ਸਿੰਘ ਬਾਜਾ ਖਾਨਾ, ਮਨਦੀਪ ਕੌਰ ਵਲੋਂ ਵਧਾਈ ਦਿੱਤੀ ਗਈ। ਸਿੰਘ ਸਭਾ ਬ੍ਰਿਸਬੇਨ ਨੇ ਗੁਰਮੁਖੀ ਵਿਚ ਇਸ ਤਰ੍ਹਾਂ ਦੇ ਹੋਰ ਵੀ ਧਾਰਮਿਕ ਸਮਾਗਮ ਕਰਵਾਉਣ ਦਾ ਵਿਸਵਾਸ਼ ਦਿਵਾਇਆ।